ਦੁਨੀਆ ਭਰ 'ਚ ਚੀਨੀ ਲੋਕਾਂ ਦਾ ਬਾਈਕਾਟ, ਹੋਟਲਾਂ ਨੇ ਐਂਟਰੀ 'ਤੇ ਲਗਾਈ ਪਾਬੰਦੀ

02/03/2020 11:19:44 AM

ਸਿਓਲ (ਬਿਊਰੋ): ਚੀਨ ਵਿਚ ਫੈਲੈ ਕੋਰੋਨਾਵਾਇਰਸ ਕਾਰਨ ਉਸ ਦੇ ਨਾਗਰਿਕਾਂ ਨੂੰ ਦੂਜੇ ਦੇਸ਼ਾਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾਵਾਇਰਸ ਦੇ ਵੱਧਦੇ ਖਤਰੇ ਕਾਰਨ ਚੀਨ ਸਮੇਤ ਪੂਰੀ ਦੁਨੀਆ ਦੇ ਲੋਕ ਦਹਿਸ਼ਤ ਵਿਚ ਹਨ। ਹੁਣ ਦੁਨੀਆ ਭਰ ਵਿਚ ਚੀਨ ਵਿਰੋਧੀ ਭਾਵਨਾਵਾਂ ਵੱਧਦੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਕਈ ਦੇਸ਼ਾਂ ਨੇ ਚੀਨ ਦੇ ਯਾਤਰੀਆਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਉੱਥੇ ਦੱਖਣੀ ਕੋਰੀਆ, ਜਾਪਾਨ, ਹਾਂਗਕਾਂਗ ਅਤੇ ਵੀਅਤਨਾਮ ਅਤੇ ਅਮਰੀਕਾ ਵਿਚ ਨਾਗਰਿਕ ਚੀਨੀ ਲੋਕਾਂ ਤੋਂ ਦੂਰੀ ਬਣਾ ਰਹੇ ਹਨ। ਕੁਝ ਦੇਸ਼ਾਂ ਵਿਚ ਉਹਨਾਂ ਨੂੰ ਜਨਤਕ ਸਥਾਨਾਂ ਤੋਂ ਵੀ ਜਾਣ ਲਈ ਕਿਹਾ ਗਿਆ ਹੈ।ਇਸ ਸਭ ਦੇ ਇਲਾਵਾ ਕਈ ਹੋਟਲਾਂ ਅਤੇ ਰੈਸਟੋਰੈਟਾਂ ਨੇ ਚੀਨੀ ਗਾਹਕਾਂ ਦੀ ਐਂਟਰੀ 'ਤੇ ਪਾਬੰਦੀ ਲਗਾ ਦਿੱਤੀ ਹੈ ਮਤਲਬ ਉਹਨਾਂ ਲਈ 'ਨੋ ਐਂਟਰੀ' ਬੋਰਡ ਲਗਾਏ ਗਏ ਹਨ।

PunjabKesari

ਇੰਡੋਨੇਸ਼ੀਆ ਦੇ ਵਿਚ ਐਤਵਾਰ ਨੂੰ ਇਕ ਹੋਟਲ ਤੱਕ ਸਥਾਨਕ ਲੋਕ ਮਾਰਚ ਕਰਦੇ ਹੋਏ ਗਏ ਅਤੇ ਚੀਨੀ ਸੈਲਾਨੀਆਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਫਰਾਂਸ ਅਤੇ ਆਸਟ੍ਰੇਲੀਆ ਸਮੇਤ ਏਸ਼ੀਆ ਦੇ ਹੋਰ ਹਿੱਸਿਆਂ ਵਿਚ ਚੀਨੀ ਨਾਗਰਿਕਾਂ ਨੂੰ ਅਪਮਾਨ ਦਾ ਸਾਹਮਣਾ ਕਰਨਾ ਪਿਆ ਹੈ। ਚੀਨ ਵਿਚ ਫੈਲੇ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 14,562 ਲੋਕ ਪੀੜਤ ਹਨ। ਉੱਥੇ ਫਿਲਪੀਨਜ਼ ਵਿਚ ਇਸ ਵਾਇਰਸ ਨਾਲ ਇਕ ਵਿਅਕਤੀ ਦੇ ਮਰਨ ਦੀ ਖਬਰ ਹੈ।

PunjabKesari

ਨਿਊਜ਼ ਏਜੰਸੀ ਰਾਇਟਰਜ਼ ਦੇ ਮੁਤਾਬਕ ਦੱਖਣੀ ਕੋਰੀਆਈ ਵੈਬਸਾਈਟਾਂ 'ਤੇ ਅਜਿਹੀਆਂ ਕਈ ਟਿੱਪਣੀਆਂ ਆ ਰਹੀਆਂ ਹਨ ਜਿਹਨਾਂ ਵਿਚ ਚੀਨ ਦੇ ਲੋਕਾਂ ਨੂੰ ਬਾਹਰ ਕੱਢਣ ਜਾਂ ਉਹਨਾਂ 'ਤੇ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸਿਓਲ ਵਿਚ ਇਕ ਸੀ-ਫੂਡ ਰੈਸਟੋਰੈਂਟ ਨੇ ਬੋਰਡ ਲਗਾਇਆ ਕਿ ਚੀਨੀ ਨਾਗਰਿਕਾਂ ਲਈ ਐਂਟਰੀ ਨਹੀਂ ਪਰ ਵਿਰੋਧ ਦੇ ਬਾਅਦ ਇਸ ਨੂੰ ਹਟਾ ਲਿਆ ਗਿਆ। ਅਮਰੀਕਾ ਦੀ ਅਰੀਜ਼ੋਨਾ ਸਟੇਟ ਯੂਨੀਵਰਸਿਟੀ ਵਿਚ ਕਿਸੇ ਨੇ ਚੀਨੀ-ਅਮਰੀਕੀ ਨਾਗਰਿਕ ਏਰੀ ਦੇਂਗ ਨੂੰ ਲੈ ਕੇ ਇਹ ਅਫਵਾਹ ਫੈਲਾ ਦਿੱਤੀ ਕਿ ਉਸ ਨੂੰ ਕੋਰੋਨਾਵਾਇਰਸ ਹੈ। ਉਹ ਕੈਮਪਸ ਵਿਚ ਆਪਣੇ ਦੋਸਤਾਂ ਦੇ ਨਾਲ ਬੈਠੀ ਸੀ। ਇਸ ਦੌਰਾਨ ਉਸ ਦੇ ਸਾਥੀ ਵਿਦਿਆਰਥੀ ਪਰੇਸ਼ਾਨ ਹੋ ਕੇ ਆਪਣਾ ਸਾਮਾਨ ਲੈ ਕੇ ਉੱਥੋਂ ਚਲੇ ਗਏ।

PunjabKesari

ਇਟਲੀ ਦੇ ਇਕ ਰੈਸਟੋਰੈਂਟ ਨੇ ਸ਼ੁੱਕਰਵਾਰ ਨੂੰ ਨੋਟਿਸ ਲਗਾਇਆ ਕਿ ਜਿਹੜੇ ਲੋਕ ਚੀਨ ਤੋਂ ਆ ਰਹੇ ਹਨ ਉਹਨਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ। ਹਾਂਗਕਾਂਗ ਵਿਚ ਜਾਪਾਨ ਦੇ ਇਕ ਰੈਸਟੋਰੈਂਟ ਨੇ ਚੀਨ ਦੇ ਲੋਕਾਂ ਨੂੰ ਭੋਜਨ ਸਰਵ ਕਰਨ ਤੋਂ ਇਨਕਾਰ ਕਰ ਦਿੱਤਾ। ਉੱਥੇ ਫਰਾਂਸ ਵਿਚ ਵੀ ਅਜਿਹੀ ਸਥਿਤੀ ਦੇਖਣ ਨੂੰ ਮਿਲੀ। ਜਦੋਂ ਲੋਕਾਂ ਨੇ ਏਸ਼ੀਆਈ ਦਿੱਸ ਰਹੇ ਵਿਅਕਤੀ ਨੂੰ ਦੇਖ ਕੇ ਆਪਣਾ ਰਸਤਾ ਬਦਲ ਲਿਆ। ਪੈਰਿਸ ਵਿਚ ਚੀਨੀ ਭਾਈਚਾਰੇ ਦੇ ਕਾਨੂੰਨੀ ਸਲਾਹਕਾਰ ਸੋਕ ਲਾਮ ਨੇ ਕਿਹਾ,''ਲੋਕਾਂ ਇਹ ਨਹੀਂ ਮੰਨਣਾ ਚਾਹੀਦਾ ਕਿ ਅਸੀਂ ਏਸ਼ੀਆਈ ਹਾਂ ਅਤੇ ਸਾਡੇ ਜ਼ਰੀਏ ਵਾਇਰਸ ਫੈਲਣ ਦੀ ਸੰਭਾਵਨਾ ਜ਼ਿਆਦਾ ਹੈ।'' 


Vandana

Content Editor

Related News