ਦੱਖਣੀ ਕੋਰੀਆ ''ਚ ਕੋਰੋਨਾਵਾਇਰਸ ਦੇ 70 ਹੋਰ ਮਾਮਲਿਆਂ ਦੀ ਪੁਸ਼ਟੀ

02/24/2020 2:57:35 PM

ਸਿਓਲ (ਭਾਸ਼ਾ): ਦੱਖਣੀ ਕੋਰੀਆ ਨੇ ਸੋਮਵਾਰ ਦੁਪਹਿਰ ਨੂੰ ਕੋਰੋਨਾਵਾਇਰਸ ਦੇ 70 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ। ਇਸ ਮਗਰੋਂ ਦੇਸ਼ ਵਿਚ ਇਸ ਜਾਨਲੇਵਾ ਵਾਇਰਸ ਦੇ ਮਾਮਲੇ ਵੱਧ ਕੇ 833 ਹੋ ਗਏ ਹਨ। ਰੋਕ ਕੰਟਰੋਲ ਅਤੇ ਰੋਕਥਾਮ ਦੇ ਕੋਰੀਆ ਕੇਂਦਰ (KCDC) ਨੇ ਵੈਬਸਾਈਟ 'ਤੇ ਤਾਜ਼ਾ ਅੰਕੜੇ ਜਾਰੀ ਕੀਤੇ, ਜਿਸ ਮੁਤਾਬਕ ਦੇਸ਼ ਵਿਚ ਰੋਜ਼ਾਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ 200 ਤੋਂ ਜ਼ਿਆਦਾ ਦਾ ਵਾਧਾ ਹੋ ਰਿਹਾ ਹੈ। 

ਇਹ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ। ਚੀਨ ਦੇ ਬਾਅਦ ਕੋਰੋਨਾਵਾਇਸ ਦੇ ਸਭ ਤੋਂ ਵੱਧ ਮਾਮਲੇ ਦੱਖਣੀ ਕੋਰੀਆ ਵਿਚ ਹੀ ਸਾਹਮਣੇ ਆਏ ਹਨ। ਦੱਖਣੀ ਕੋਰੀਆ ਵਿਚ ਹਾਲ ਦੇ ਕੁਝ ਦਿਨਾਂ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਅਚਾਨਕ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿੱਥੇ ਦੱਖਣੀ ਸ਼ਹਿਰ ਦਾਏਗੁ ਦੇ ਇਕ ਧਾਰਮਿਕ ਸਮਾਗਮ ਵਿਚ ਪਿਛਲੇ ਹਫਤੇ ਇਨਫੈਕਸਨ ਦੇ ਕਈ ਮਾਮਲੇ ਸਾਹਮਣੇ ਆਏ ਸਨ। ਉੱਧਰ ਕੁਵੈਤ, ਬਹਿਰੀਨ ਅਤੇ ਅਫਗਾਨਿਸਤਾਨ ਦੇ ਸਿਹਤ ਮੰਤਰਾਲਿਆਂ ਨੇ ਵੀ ਸੋਮਵਾਰ ਨੂੰ ਕੋਰੋਨਾਵਾਇਰਸ ਦੇ ਆਪਣੇ-ਆਪਣੇ ਇੱਥੇ ਪਹਿਲੇ ਮਾਮਲਿਆਂ ਦਾ ਐਲਾਨ ਕੀਤਾ।


Vandana

Content Editor

Related News