ਦੱਖਣੀ ਕੋਰੀਆ ''ਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ, 31 ਨਵੇਂ ਮਾਮਲੇ ਆਏ ਸਾਹਮਣੇ

Thursday, Feb 20, 2020 - 05:08 PM (IST)

ਦੱਖਣੀ ਕੋਰੀਆ ''ਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ, 31 ਨਵੇਂ ਮਾਮਲੇ ਆਏ ਸਾਹਮਣੇ

ਸਿਓਲ (ਭਾਸ਼ਾ): ਦੱਖਣੀ ਕੋਰੀਆ ਨੇ ਦੇਸ਼ ਵਿਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਵਿਚ ਵੀਰਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 31 ਨਵੇਂ ਮਾਮਲੇ ਸਾਹਮਣੇ ਆਏ। ਸਮਾਚਾਰ ਏਜੰਸੀ ਰਾਇਟਰਜ਼ ਨੇ ਦੱਖਣੀ ਕੋਰੀਆਈ ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (KCDC) ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹਨਾਂ ਨਵੇਂ ਮਾਮਲਿਆਂ ਦੇ ਨਾਲ ਹੀ ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 82 ਹੋ ਗਈ ਹੈ। 

ਜ਼ਿਆਦਾਤਰ ਨਵੇਂ ਮਾਮਲੇ ਦੇਗੂ ਸ਼ਹਿਰ ਦੇ ਹਨ।ਸਮਾਚਾਰ ਏਜੰਸੀ ਏ.ਐੱਫ.ਪੀ. ਦੇ ਮੁਤਾਬਕ ਦੱਖਣੀ ਕੋਰੀਆ ਦੇ ਸ਼ਹਿਰ ਦੇਗੂ ਵਿਚ ਕੋਰੋਨਾਵਾਇਰਸ ਦੇ 39 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਹਨਾਂ ਦਾ ਸੰਬੰਧ ਇਤਿਹਾਸਿਕ ਚਰਚ ਆਫ ਜੀਸਸ ਨਾਲ ਦੱਸਿਆ ਜਾ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈਕਿ ਦੇਸ਼ ਦੇ ਅੱਧੇ ਤੋਂ ਜ਼ਿਆਦਾ ਮਾਮਲਿਆਂ ਦਾ ਸੰਪਰਕ 61 ਸਾਲਾ ਮਹਿਲਾ ਨਾਲ ਜੁੜੇ ਹਨ। ਬੀਤੀ 10 ਫਰਵਰੀ ਨੂੰ ਮਹਿਲਾ ਨੂੰ ਬੁਖਾਰ ਹੋਇਆ ਸੀ ਪਰ ਉਸ ਨੇ ਕੋਰੋਨਾਵਾਇਰਸ ਦੀ ਜਾਂਚ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਮਹਿਲਾ ਨੇ ਕਿਹਾ ਸੀ ਕਿ ਉਸ ਨੇ ਹਾਲ ਹੀ ਵਿਚ ਵਿਦੇਸ਼ ਯਾਤਰਾ ਨਹੀਂ ਕੀਤੀ ਹੈ। ਦੱਸਿਆ ਜਾਂਦਾ ਹੈਕਿ ਮਹਿਲਾ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਉਸ ਨੇ ਘੱਟੋ-ਘੱਟ ਚਾਰ ਵਾਰ ਚਰਚ ਦੀ ਪ੍ਰਾਰਥਨਾ ਸਭਾ ਵਿਚ ਹਿੱਸਾ ਲਿਆ ਸੀ। ਰਿਪੋਰਟਾਂ ਦੇ ਮੁਤਾਬਕ ਹੁਣ ਤੱਕ ਚਰਚ ਦੇ 37 ਹੋਰ ਲੋਕਾਂ ਦੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਚਰਚ ਦੇ ਕੁੱਲ 1001 ਮੈਂਬਰ ਹਨ, ਜਿਹਨਾਂ ਨੂੰ ਵੱਖਰੇ ਰਹਿਣ ਲਈ ਕਿਹਾ ਗਿਆ ਹੈ। ਇਹਨਾਂ ਲੋਕਾਂ ਵਿਚੋਂ 90 ਫੀਸਦੀ ਵਿਚ ਕੋਰੋਨਾਵਾਇਰਸ ਦੇ ਲੱਛਣ ਦੇਖੇ ਜਾ ਸਕਦੇ ਹਨ। ਚੀਨ ਦੇ ਬਾਹਰ ਹਾਂਗਕਾਂਗ ਵਿਚ 2, ਫਿਲਪੀਨਜ਼ ਵਿਚ 1, ਜਾਪਾਨ ਵਿਚ 1, ਈਰਾਨ ਵਿਚ 2 ਅਤੇ ਫਰਾਂਸ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ। ਚੀਨ ਵਿਚ ਵੀਰਵਾਰ ਨੂੰ ਕੁੱਲ ਮੌਤ ਦਰ ਵੱਧ ਕੇ 2,118 ਹੋ  ਗਈ ਜਿਸ ਵਿਚ ਕੁੱਲ 74,576 ਪੁਸ਼ਟੀ ਹੋਈ।
 


author

Vandana

Content Editor

Related News