ਦੱਖਣੀ ਕੋਰੀਆ ਨੇ DMZ ''ਤੇ ਕੋਈ ਅਣਜਾਣ ਚੀਜ਼ ਉੱਡਦੀ ਦੇਖੀ

Monday, Jul 01, 2019 - 02:09 PM (IST)

ਦੱਖਣੀ ਕੋਰੀਆ ਨੇ DMZ ''ਤੇ ਕੋਈ ਅਣਜਾਣ ਚੀਜ਼ ਉੱਡਦੀ ਦੇਖੀ

ਸਿਓਲ (ਭਾਸ਼ਾ)— ਦੱਖਣੀ ਕੋਰੀਆਈ ਫੌਜ ਨੇ ਦਾਅਵਾ ਕੀਤਾ ਕਿ ਉਸ ਨੇ ਉੱਤਰੀ ਕੋਰੀਆਈ ਸੀਮਾ ਨੇੜੇ ਇਕ ਅਣਜਾਣ ਚੀਜ਼ ਉੱਡਦੀ ਦੇਖੀ ਹੈ। ਦੱਖਣੀ ਕੋਰੀਆ ਦੇ 'ਜੁਆਇੰਟ ਚੀਫ ਆਫ ਸਟਾਫ' ਨੇ ਦੱਸਿਆ ਕਿ ਸੋਮਵਾਰ ਨੂੰ ਡਿਗਰੇਡ ਖੇਤਰ (ਡੀ.ਐੱਮ.ਜੈੱਡ) ਦੇ ਮੱਧ ਖੇਤਰ 'ਤੇ ਉਸ ਦੇ ਰਡਾਰ ਨੇ ਇਕ ਅਣਜਾਣ ਚੀਜ਼ ਨੂੰ ਉਡਦਿਆਂ ਦੇਖਿਆ। 

ਉਨ੍ਹਾਂ ਨੇ ਇਸ ਮਾਮਲੇ ਦਾ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਡੀ.ਐੱਮ.ਜੈੱਡ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਸੁਰੱਖਿਆ ਵਾਲੀ ਸੀਮਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੇ ਕੱਲ ਹੀ ਇਸੇ ਖੇਤਰ ਵਿਚ ਮੁਲਾਕਾਤ ਕੀਤੀ ਸੀ।


author

Vandana

Content Editor

Related News