ਦੱਖਣੀ ਕੋਰੀਆ ''ਚ ਖੁੱਲ੍ਹੇ ਸਕੂਲ, ਵਾਇਰਸ ਦੇ 38 ਨਵੇਂ ਮਾਮਲੇ ਆਏ ਸਾਹਮਣੇ

Monday, Jun 08, 2020 - 01:03 PM (IST)

ਦੱਖਣੀ ਕੋਰੀਆ ''ਚ ਖੁੱਲ੍ਹੇ ਸਕੂਲ, ਵਾਇਰਸ ਦੇ 38 ਨਵੇਂ ਮਾਮਲੇ ਆਏ ਸਾਹਮਣੇ

ਸਿਓਲ- ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਦੇ 38 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਸਿਓਲ ਖੇਤਰ ਤੋਂ ਹਨ।
ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਇੱਥੇ ਸਿਹਤ ਅਧਿਕਾਰੀ ਈ-ਕਾਮਰਸ ਕਰਮਚਾਰੀਆਂ, ਘਰ-ਘਰ ਜਾ ਕੇ ਸਮਾਨ ਵੇਚਣ ਵਾਲਿਆਂ ਅਤੇ ਸਮਾਜਿਕ ਮੇਲ-ਜੋਲ ਤੋਂ ਦੂਰੀ ਵਿਚ ਰਿਆਇਤ ਦੇ ਵਿਚਕਾਰ ਬਾਹਰ ਜਾਣ ਵਾਲੇ ਲੋਕਾਂ ਵਿਚ ਵਾਇਰਸ ਨੂੰ ਰੋਕਣ ਵਿਚ ਲੱਗੇ ਹੋਏ ਹਨ। 

ਸਿਹਤ ਮੰਤਰੀ ਪਾਰਕ ਨਵੇਗਹੁ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਵਾਇਰਸ ਦੇ ਮਾਮਲੇ ਵਧਦੇ ਰਹਿੰਦੇ ਹਨ ਤਾਂ ਜਾਂਚ ਵਾਲੇ ਉਪਕਰਣਾਂ ਦੀ ਸਪਲਾਈ 'ਤੇ ਨਜ਼ਰ ਬਣਾਈ ਜਾਵੇਗੀ। ਉਨ੍ਹਾਂ ਨੇ ਸਿੱਖਿਆ ਅਧਿਕਾਰੀਆਂ ਨੂੰ ਵੀ ਬਚਾਅ ਕਦਮਾਂ ਨੂੰ ਲਗਾਤਾਰ ਸੁਨਿਸ਼ਚਿਤ ਕਰਦੇ ਰਹਿਣ ਲਈ ਕਿਹਾ ਹੈ। ਉੱਥੇ ਹੀ ਸੋਮਵਾਰ ਨੂੰ ਸਕੂਲ ਪੂਰੀ ਤਰ੍ਹਾਂ ਸ਼ੁਰੂ ਹੋ ਗਏ ਹਨ। ਅਜਿਹੇ ਵਿਚ ਬੱਚਿਆਂ ਦੀ ਸੁਰੱਖਿਆ ਬਣਾਈ ਰੱਖਣਾ ਵੱਡੀ ਚੁਣੌਤੀ ਹੈ।
 


author

Lalita Mam

Content Editor

Related News