ਇਕਵਾਡੋਰ ''ਚ 6.2 ਦੀ ਤੀਬਰਤਾ ਵਾਲੇ ਭੂਚਾਲ ਦਾ ਜ਼ਬਰਦਸਤ ਝਟਕਾ
Friday, Sep 07, 2018 - 10:18 AM (IST)

ਕੁਇਟੋ (ਭਾਸ਼ਾ)— ਦੱਖਣੀ ਇਕਵਾਡੋਰ ਵਿਚ ਬੀਤੀ ਰਾਤ ਭੂਚਾਲ ਦਾ ਜ਼ਬਰਦਸਤ ਝਟਕਾ ਮਹਿਸੂਸ ਕੀਤਾ ਗਿਆ। ਭਾਵੇਂਕਿ ਇਸ ਭੂਚਾਲ ਕਾਰਨ ਕਿਸੇ ਦੇ ਜ਼ਖਮੀ ਹੋਣ ਦੇ ਤੁਰੰਤ ਕੋਈ ਸੂਚਨਾ ਨਹੀਂ ਮਿਲੀ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਹੈ ਕਿ ਵੀਰਵਾਰ ਰਾਤ ਆਏ ਇਸ ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਸਰਵੇਖਣ ਵਿਚ ਇਹ ਵੀ ਕਿਹਾ ਗਿਆ ਹੈ ਕਿ ਭੂਚਾਲ ਦਾ ਕੇਂਦਰ ਜ਼ਮੀਨ ਤੋਂ 93 ਕਿਲੋਮੀਟਰ ਹੇਠਾਂ ਸਥਿਤ ਸੀ। ਇਹ ਝਟਕਾ ਰਾਤ ਦੇ 9:42 ਵਜੇ ਮਹਿਸੂਸ ਕੀਤਾ ਗਿਆ।