ਕੋਰੋਨਾ ਆਫ਼ਤ, ਦੱਖਣੀ ਆਸਟ੍ਰੇਲੀਆ ''ਚ ਲੱਗੀ ਦੁਨੀਆ ਦੀ ਸਭ ਤੋਂ ਸਖ਼ਤ ਤਾਲਾਬੰਦੀ

11/20/2020 5:55:03 PM

ਐਡੀਲੇਡ (ਬਿਊਰੋ): ਦੱਖਣੀ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਕਾਰਨ ਦੁਨੀਆ ਦੀ ਸਭ ਤੋਂ ਸਖਤ ਤਾਲਾਬੰਦੀ ਲਗਾਈ ਗਈ ਹੈ। ਵੀਰਵਾਰ ਨੂੰ ਇਸ ਤਾਲਾਬੰਦੀ ਦੀ ਸ਼ੁਰੂਆਤ ਹੋਈ। ਨਿਯਮਾਂ ਦੇ ਤਹਿਤ ਘਰ ਦੇ ਸਿਰਫ ਇਕ ਵਿਅਕਤੀ ਨੂੰ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਪ੍ਰੀਮੀਅਰ ਸਟੀਵਨ ਮਾਰਸ਼ਲ ਵੱਲੋਂ ਦੇਸ਼ ਵਿਚ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਦੇ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਮਾਰਸ਼ਲ ਵੱਲੋਂ ਜਿਹੜੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਦੇ ਤਹਿਤ ਐਕਸਰਸਾਈਜ਼ ਅਤੇ ਕੁੱਤਾ ਘੁੰਮਾਉਣ ਲਈ ਵੀ ਸਿਰਫ ਇਕ ਹੀ ਵਿਅਕਤੀ ਘਰੋਂ ਬਾਹਰ ਜਾ ਸਕੇਗਾ।

ਪ੍ਰੀਮੀਅਰ ਨੇ ਕਹੀ ਇਹ ਗੱਲ
ਕੋਵਿਡ-19 ਇਨਫੈਕਸ਼ਨ ਦੇ ਪ੍ਰਕੋਪ ਨੂੰ ਰੋਕਣ ਲਈ ਇਸ ਤਾਲਾਬੰਦੀ ਲਗਾਈ ਗਈ ਹੈ। ਅਗਲੇ 6 ਦਿਨਾਂ ਤੱਕ ਇਹ ਨਿਯਮ ਵੈਧ ਰਹਿਣਗੇ ਅਤੇ ਘਰ ਦਾ ਸਿਰਫ ਇਕ ਹੀ ਮੈਂਬਰ ਕਿਤੇ ਆ-ਜਾ ਸਕੇਗਾ, ਉਹ ਵੀ ਸਿਰਫ ਜ਼ਰੂਰੀ ਕੰਮ ਦੇ ਲਈ। ਸਕੂਲ, ਯੂਨੀਵਰਸਿਟੀਆਂ, ਕੈਫੇ ਅਤੇ ਰੈਸਟੋਰੈਂਟ ਸਾਰੇ ਬੰਦ ਰਹਿਣਗੇ। ਨਾਲ ਹੀ ਵਿਆਹਾਂ ਅਤੇ ਅੰਤਿਮ ਸੰਸਕਾਰ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਮਾਸਕ ਵੀ ਲਾਜਮੀ ਕਰ ਦਿੱਤਾ ਗਿਆ ਹੈ।

 

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇਸ ਤਾਲਾਬੰਦੀ 'ਤੇ ਕਿਹਾ,''ਅਸੀਂ ਸਖਤ ਕਦੇ ਚੁੱਕਣਾ ਚਾਹੁੰਦੇ ਹਾਂ ਪਰ ਇਹ ਵੀ ਚਾਹੁੰਦੇ ਹਾਂ ਜਿੰਨੀ ਜਲਦੀ ਹੋ ਸਕੇ ਇਸ ਸਥਿਤੀ ਵਿਚੋਂ ਬਾਹਰ ਨਿਕਲੀਏ। ਰਾਜਧਾਨੀ ਐਡੀਲੇਡ ਵਿਚ ਹੁਣ ਤੱਕ 23 ਲੋਕ ਕੋਰੋਨਾ ਦੇ ਇਨਫੈਕਸ਼ਨ ਦੀ ਚਪੇਟ ਵਿਚ ਆ ਚੁੱਕੇ ਹਨ। ਇਹ ਸਾਰੇ ਲੋਕ ਉਸ ਹੋਟਲ ਦੇ ਕਲੀਨਰ ਦੇ ਸੰਪਰਕ ਵਿਚ ਆਏ ਸਨ ਜਿਸ ਨੂੰ ਇਕਾਂਤਵਾਸ ਫੈਸੀਲਿਟੀ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ। ਸਿਹਤ ਸੰਸਥਾਵਾਂ ਵੱਲੋਂ ਕਿਹਾ ਗਿਆ ਹੈ ਕਿ ਸਖਤ ਕਦਮ ਵੱਡੇ ਪੱਧਰ 'ਤੇ ਚੁੱਕਣੇ ਲਾਜਮੀ ਹੋ ਗਏ ਹਨ।

ਪੜ੍ਹੋ ਇਹ ਅਹਿਮ ਖਬਰ-  ਜੀ-20 ਸੰਮੇਲਨ ਤੋਂ ਪਹਿਲਾਂ ਸਾਊਦੀ ਨੇ ਵਾਪਸ ਲਿਆ ਭਾਰਤ ਦੇ ਗਲਤ ਨਕਸ਼ੇ ਵਾਲਾ ਬੈਂਕ ਨੋਟ 

ਸ੍ਰੰਕਮਿਤ ਲੋਕਾਂ ਵਿਚ ਕੋਈ ਲੱਛਣ ਨਹੀਂ
ਸਟੀਵਨ ਮਾਰਸ਼ਲ ਨੇ ਕਿਹਾ ਕਿ ਵਾਇਰਸ ਦਾ ਸਟ੍ਰੇਨ ਬਹੁਤ ਹੀ ਖਤਰਨਾਕ ਢੰਗ ਨਾਲ ਅੱਗੇ ਵੱਧ ਰਿਹਾ ਹੈ। ਜਿਹੜੇ ਲੋਕ ਸੰਕ੍ਰਮਿਤ ਹਨ, ਉਹਨਾਂ ਵਿਚ ਲੱਛਣ ਨਜ਼ਰ ਹੀ ਨਹੀਂ ਆ ਰਹੇ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਸਤਹਿ ਤੋਂ ਵਾਇਰਸ ਲੋਕਾਂ ਤੱਕ ਪਹੁੰਚ ਰਿਹਾ ਹੈ ਅਤੇ ਕਰੀਬ 24 ਘੰਟੇ ਦੇ ਅੰਦਰ ਸੰਕ੍ਰਮਿਤ ਕਰ ਦਿੰਦਾ ਹੈ। ਉਹਨਾਂ ਦੇ ਸ਼ਬਦਾਂ ਵਿਚ, ਇਹ ਅਸਲ ਵਿਚ ਹੀ ਇਕ ਚਿੰਤਾ ਦੀ ਗੱਲ ਹੈ ਕਿਉਂਕਿ ਜਿਹੜੇ ਲੋਕ ਸੰਕ੍ਰਮਿਤ ਹੋ ਰਹੇ ਹਨ ਉਹਨਾਂ ਵਿਚ ਉਹ ਲੱਛਣ ਨਜ਼ਰ ਹੀ ਨਹੀਂ ਆ ਰਹੇ ਹਨ ਜੋ ਆਮਤੌਰ 'ਤੇ ਨਜ਼ਰ ਆਉਂਦੇ ਹਨ।

ਸਾਊਥ ਆਸਟ੍ਰੇਲੀਆ ਦੀ ਆਬਾਦੀ 1.7 ਮਿਲੀਅਨ ਲੋਕਾਂ ਦੀ ਹੈ ਪਰ ਇੰਨੇ ਲੋਕ ਜਿਹੜੇ ਖੇਤਰ ਵਿਚ ਫੈਲੇ ਹਨ ਉਹ ਯੂਕੇ ਦੇ ਆਕਾਰ ਨਾਲੋਂ ਪੰਜ ਗੁਣਾ ਜ਼ਿਆਦਾ ਹਨ। ਦੇਸ਼ ਨੇ ਇਸ ਸਾਲ ਦੇ ਸ਼ੁਰੂ ਵਿਚ ਤਾਲਾਬੰਦੀ ਦੀ ਮਦਦ ਨਾਲ ਕਮਿਊਨਿਟੀ ਟਰਾਂਮਿਸ਼ਨ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ ਸੀ। ਮੈਲਬੌਰਨ ਵਿਚ ਤਿੰਨ ਮਹੀਨੇ ਦੀ ਤਾਲਾਬੰਦੀ ਉਸ ਸਮੇਂ ਲਗਾਈ ਗਈ ਸੀ ਜਦੋਂ ਗੁਆਂਢੀ ਵਿਕਟੋਰੀਆ ਰਾਜ ਵਿਚ ਇਕ ਦੇ ਬਾਅਦ ਇਕ ਕਈ ਮਾਮਲੇ ਸਾਹਮਣੇ ਆਏ। 


Vandana

Content Editor

Related News