ਦੱਖਣੀ ਆਸਟ੍ਰੇਲੀਆ ਨੇ ਵਿਕਟੋਰੀਆ ਲਈ ਖੋਲ੍ਹੇ ਬਾਰਡਰ
Tuesday, Nov 03, 2020 - 06:00 PM (IST)
ਸਿਡਨੀ (ਬਿਊਰੋ): ਦੱਖਣੀ ਆਸਟ੍ਰੇਲੀਆ (SA) ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਵਿਕਟੋਰੀਅਨਾਂ ਲਈ ਰਾਜ ਦੀ ਸਖਤ ਸਰਹੱਦ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਟੋਰੀਅਨ ਹੋਟਲ ਇਕਾਂਤਵਾਸ ਦੀ ਬਜਾਏ 14 ਦਿਨਾਂ ਦੀ ਘਰਾਂ ਦੀ ਅਲਹਿਦਗੀ ਵਿਚੋਂ ਲੰਘ ਕੇ ਰਾਜ ਵਿਚ ਦਾਖਲ ਹੋਣਗੇ। ਮਾਰਸ਼ਲ ਨੇ ਕਿਹਾ ਕਿ ਵਿਕਟੋਰੀਆ ਵਿਚ ਲਗਾਤਾਰ ਚੌਥੇ ਦਿਨ ਕੋਰੋਨਾਵਾਇਰਸ ਮਾਮਲੇ ਨਾ ਦਰਜ ਹੋਣ ਤੋਂ ਬਾਅਦ ਉਹ ਪਾਬੰਦੀਆਂ ਵਿਚ ਢਿੱਲ ਦੇ ਰਿਹਾ ਸੀ।
ਉਹਨਾਂ ਮੁਤਾਬਕ, ''ਮੈਨੂੰ ਲੱਗਦਾ ਹੈ ਕਿ ਅਸੀਂ ਇਕ ਅਜਿਹੀ ਸਥਿਤੀ ਵਿਚ ਹਾਂ ਜਿੱਥੇ ਵਿਕਟੋਰੀਆ ਨੇ ਬਹੁਤ ਚੰਗਾ ਕੀਤਾ ਹੈ। ਉਹਨਾਂ ਨੇ ਸਥਿਤੀ 'ਤੇ ਕੰਟਰੋਲ ਕਰ ਲਿਆ ਹੈ।'' ਮਾਰਸ਼ਲ ਨੇ ਕਿਹਾ ਕਿ ਇਹ ਯੋਜਨਾ ਬਣਾਈ ਗਈ ਸੀ ਕਿ ਵਿਕਟੋਰੀਆ ਦੇ ਲੋਕਾਂ ਦੇ ਲਈ 14 ਦਿਨਾਂ ਦਾ ਘਰ ਇਕਾਂਤਵਾਸ ਦੋ ਹਫ਼ਤਿਆਂ ਦੇ ਅੰਦਰ ਹੋਟਲ ਕੁਆਰੰਟੀਨ ਨੂੰ ਤਬਦੀਲ ਕਰ ਦੇਵੇਗਾ। ਭਾਵੇਂਕਿ ਰਾਜ ਦੇ ਸਿਹਤ ਅਧਿਕਾਰੀ ਵਿਕਟੋਰੀਆ ਵਿਚ ਕੇਸ ਸੰਖਿਆ ਦੀ ਨਿਗਰਾਨੀ ਕਰਨਾ ਜਾਰੀ ਰੱਖਣਗੇ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਪ੍ਰਾਚੀਨ ਹਿੰਦੂ ਮੰਦਰ 'ਚ ਭੰਨ-ਤੋੜ, ਭਗਵਾਨ ਗਣੇਸ਼ ਦੀ ਮੂਰਤੀ ਕੀਤੀ ਖੰਡਿਤ (ਵੀਡੀਓ)
ਅਸੀਂ ਇਹ ਦੇਖਣ ਲਈ ਇੰਤਜ਼ਾਰ ਕਰ ਰਹੇ ਹਾਂ ਕਿ ਇਸ ਕੋਰੋਨਾਵਾਇਰਸ ਦੇ ਅਧਿਕਾਰ ਖੇਤਰ ਵਿਚ ਵਧੀ ਹੋਈ ਗਤੀਸ਼ੀਲਤਾ ਦਾ ਸੰਪੂਰਨ ਪ੍ਰਭਾਵ ਕੀ ਪਵੇਗਾ। ਇਹ ਕਦਮ ਉਸ ਤੋਂ ਬਾਅਦ ਆਇਆ ਹੈ ਜਦੋਂ ਐਸ.ਏ. ਸਰਕਾਰ ਨੇ ਐਲਾਨ ਕੀਤਾ ਸੀ ਕਿ ਵਿਦਿਆਰਥੀਆਂ ਸਣੇ ਲੋਕਾਂ ਨੂੰ ਪੱਕੇ ਤੌਰ 'ਤੇ ਰਾਜ ਲਈ ਲਿਆਂਦਾ ਜਾ ਰਿਹਾ ਹੈ। ਉਹਨਾਂ ਨੂੰ ਹੋਟਲ ਇਕਾਂਤਵਾਸ ਦੀ ਬਜਾਏ 14 ਦਿਨਾਂ ਦੀ ਘਰ ਅਲਹਿਦਗੀ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਅੱਜ ਸਵੇਰੇ ਵਿਕਟੋਰੀਆ ਵਿਚ ਕੋਈ ਨਵੇਂ ਕੋਵਿਡ-19 ਮਾਮਲੇ ਦਰਜ ਨਹੀਂ ਹੋਏ ਅਤੇ ਲਗਾਤਾਰ ਚੌਥੇ ਦਿਨ ਕੋਈ ਮੌਤ ਨਹੀਂ ਹੋਈ। 14 ਦਿਨਾਂ ਦੀ ਔਸਤ 1.9 'ਤੇ ਰਹੀ ਅਤੇ ਅਣਜਾਣ ਸਰੋਤ ਨਾਲ ਸਬੰਧਤ ਦੋ ਮਾਮਲੇ ਹਨ। ਸਿਹਤ ਮੰਤਰੀ ਮਾਰਟਿਨ ਫੋਲੀ ਨੇ ਕਿਹਾ ਕਿ ਅੱਜ ਵਿਕਟੋਰੀਆ ਵਿਚ 38 ਐਕਟਿਵ ਮਾਮਲੇ ਹਨ। ਵੀਕੈਂਡ 'ਤੇ, ਆਸਟ੍ਰੇਲੀਆ ਨੇ 9 ਜੂਨ ਤੋਂ ਬਾਅਦ ਪਹਿਲੀ ਵਾਰ ਸਥਾਨਕ ਤੌਰ 'ਤੇ ਐਕਵਾਇਰ ਕੀਤੇ ਮਾਮਲਿਆਂ ਦਾ ਪਤਾ ਨਹੀਂ ਲਗਾਇਆ।