ਹਿੰਦੂ ਕੁੜੀਆਂ ਦੇ ਜ਼ਬਰੀ ਧਰਮ ਪਰਿਵਰਤਨ ''ਤੇ ਦੱਖਣੀ ਏਸ਼ੀਆਈ ਸਮੂਹ ਨੇ ਕੀਤੀ ਪਾਕਿ ਦੀ ਨਿੰਦਾ
Friday, Dec 25, 2020 - 01:16 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ ਹੈ। ਇਸ ਬਾਰੇ ਦੁਨੀਆ ਭਰ ਦੇ ਮਨੁੱਖੀ ਅਧਿਕਾਰ ਕਾਰਕੁਨ ਚਿੰਤਤ ਹਨ। ਪਾਕਿਸਤਾਨ ਦੇ ਥਾਰਪਰਕਰ ਜ਼ਿਲ੍ਹੇ ਵਿਚ ਪਿਛਲੇ ਸਾਲ ਹੋਈ ਜਬਰ ਜ਼ਿਨਾਹ ਦੀ ਸ਼ਿਕਾਰ 17 ਸਾਲਾ ਹਿੰਦੂ ਕੁੜੀ ਦੀ ਇਸ ਸਾਲ ਅਕਤੂਬਰ ਵਿਚ ਹੋਈ ਮੌਤ ਨੂੰ ਲੈਕੇ ਦੱਖਣੀ ਏਸ਼ੀਆਈ ਮਨੁੱਖੀ ਅਧਿਕਾਰ ਸਮੂਹ ਨੇ ਨਿੰਦਾ ਕੀਤੀ ਹੈ। ਸੰਗਠਨ ਨੇ ਪਾਕਿਸਤਾਨ ਵਿਚ ਹਿੰਦੂ ਕੁੜੀਆਂ ਦੇ ਧਰਮ ਪਰਿਵਰਤਨ ਅਤੇ ਘੱਟ ਗਿਣਤੀਆਂ 'ਤੇ ਹੋਣ ਵਾਲੇ ਹਮਲੇ ਤੁਰੰਤ ਰੋਕਣ ਦੀ ਮੰਗ ਪਾਕਿਸਤਾਨ ਸਰਕਾਰ ਨੂੰ ਕੀਤੀ ਹੈ।
ਸਾਊਥ ਏਸ਼ੀਆ ਕਲੈਕਟਿਵਸ (ਐੱਸ.ਏ.ਸੀ.) ਨੇ ਹਾਲ ਹੀ ਵਿਚ ਜਾਰੀ ਦੱਖਣ ਏਸ਼ੀਆ ਘੱਟ ਗਿਣਤੀਆਂ ਦੀ ਰਿਪੋਰਟ 2020 ਵਿਚ ਘੱਟ ਗਿਣਤੀਆਂ ਦੇ ਘੱਟ ਹੋਣ ਦੇ ਤੱਥ ਸਾਹਮਣੇ ਲਿਆਂਦੇ ਹਨ। ਇਸ ਮੁਤਾਬਕ, ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਨਾਗਰਿਕਾਂ ਦੇ ਜਨਤਕ ਜੀਵਨ 'ਤੇ ਹਮਲਾਵਰ ਰਵੱਈਏ ਨੂੰ ਰੋਕੇ। ਰਿਪੋਰਟ ਮੁਤਾਬਕ, ਪਾਕਿਸਤਾਨ ਵਿਚ ਸੁਰੱਖਿਆ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਹਾਲਾਤ ਬਹੁਤ ਚਿੰਤਾਜਨਕ ਹਨ ਅਤੇ ਇਸ ਨਾਲ ਮਨੁੱਖੀ ਅਧਿਕਾਰਾਂ ਦੇ ਰੱਖਿਅਕਾਂ ਅਤੇ ਚਿੰਤਕਾਂ ਦੇ ਲਈ ਪਾਕਿਸਤਾਨ ਵਿਚ ਖਤਰਾ ਵੱਧ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਹਾਫਿਜ਼ ਸਈਦ ਨੂੰ ਇਕ ਹੋਰ ਮਾਮਲੇ 'ਚ 15 ਸਾਲ ਦੀ ਸਜ਼ਾ
ਰਿਪੋਰਟ ਮੁਤਾਬਕ, ਪਾਕਿਸਤਾਨ ਵਿਚ ਹਿੰਸਾ ਅਤੇ ਧਰਮ ਪਰਿਵਰਤਨ ਦੀਆਂ ਸ਼ਿਕਾਰ ਹੋਣ ਵਾਲੀਆਂ ਜ਼ਿਆਦਾਤਰ ਕੁੜੀਆਂ ਖੇਤੀ ਭੂਮੀ 'ਤੇ ਜਿਮੀਂਦਾਰਾਂ ਲਈ ਕੰਮ ਕਰਨ ਵਾਲੇ ਬੰਧੂਆ ਮਜ਼ਦੂਰਾਂ ਦੀਆਂ ਹਨ। ਪਾਕਿਸਤਾਨ ਦੇ ਸਿੰਧ ਅਤੇ ਪੰਜਾਬ ਸੂਬੇ ਵਿਚ ਅਗਵਾ ਕਰਤਾ ਨੌਜਵਾਨ ਵਿਆਹ ਨੂੰ ਪਵਿੱਤਰ ਬਣਾਉਣ ਲਈ ਸ਼ਰੀਆ ਕਾਨੂੰਨ ਦਾ ਸਹਾਰਾ ਲੈਂਦੇ ਹਨ। ਇਹਨਾਂ ਦੀਆਂ ਸ਼ਿਕਾਰ ਹੋਣ ਵਾਲੀਆਂ ਜ਼ਿਆਦਾਤਰ ਹਿੰਦੂ ਜਾਂ ਈਸਾਈ ਭਾਈਚਾਰੇ ਦੀਆਂ ਕੁੜੀਆਂ ਹੁੰਦੀਆਂ ਹਨ ਜੋ ਜ਼ਿਆਦਾਤਰ ਨਾਬਾਲਗ ਹੁੰਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਮਾਣ ਵਾਲੀ ਗੱਲ, ਆਸਟ੍ਰੇਲੀਆ 'ਚ ਸਿੱਖ ਫੌਜੀ ਅਫਸਰ ਨੂੰ ਮਿਲੀ ਸਕਾਲਰਸ਼ਿਪ
ਤੁਰਕੀ ਦੀਆਂ ਫਰਮਾਂ ਨੇ ਕਹੀ ਇਹ ਗੱਲ
ਪਾਕਿਸਤਾਨ ਦੇ ਨਾਲ ਦੋਸਤੀ ਦਾ ਵਾਅਦਾ ਨਿਭਾਉਣ ਵਾਲੇ ਤੁਰਕੀ ਦੀਆਂ ਫਰਮਾਂ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਦੰਗਾ ਪੁਲਸ ਵੱਲੋਂ ਉਹਨਾਂ ਦੀਆਂ ਸਹੂਲਤਾਂ 'ਤੇ ਹਮਲਾ ਕਰਨ ਨੂੰ ਲੈ ਕੇ ਮੁਆਫੀ ਮੰਗੇ। ਇਹਨਾਂ ਫਰਮਾਂ ਵਿਚ ਅਲਬਾਯਰਕ ਅਤੇ ਓਜਪਾਕ ਸਮੂਹ ਸ਼ਾਮਲ ਹਨ। ਕੰਪਨੀਆਂ ਦੇ ਕਰਮਚਾਰੀਆਂ ਦੇ ਮੁਤਾਬਕ, ਪਾਕਿਸਤਾਨ ਦੰਗਾ ਪੁਲਸ ਨੇ ਲਾਹੌਰ ਵਿਚ ਦੋ ਕੰਪਨੀਆਂ ਦੇ 6 ਗੈਰਾਜ 'ਤੇ ਗਲਤ ਢੰਗ ਨਾਲ ਛਾਪਾ ਮਾਰਨ ਦੀ ਕਾਰਵਾਈ ਕੀਤੀ।
ਨੋਟ- ਹਿੰਦੂ ਕੁੜੀਆਂ ਦੇ ਜ਼ਬਰੀ ਧਰਮ ਪਰਿਵਰਤਨ 'ਤੇ ਦੱਖਣੀ ਏਸ਼ੀਆਈ ਸਮੂਹ ਨੇ ਕੀਤੀ ਪਾਕਿ ਦੀ ਨਿੰਦਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।