ਦੱਖਣੀ ਅਫਰੀਕਾ ''ਚ ਕੋਰੋਨਾ ਮਾਮਲੇ 5 ਲੱਖ ਦੇ ਪਾਰ

Sunday, Aug 02, 2020 - 04:46 PM (IST)

ਦੱਖਣੀ ਅਫਰੀਕਾ ''ਚ ਕੋਰੋਨਾ ਮਾਮਲੇ 5 ਲੱਖ ਦੇ ਪਾਰ

ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਵਿਚ ਕੋਵਿਡ-19 ਦੇ ਮਾਮਲੇ 5 ਲੱਖ ਦਾ ਅੰਕੜਾ ਪਾਰ ਕਰ ਗਏ ਹਨ। ਜੋ ਅਫਰੀਕਾ ਦੇ 54 ਦੇਸ਼ਾਂ ਵਿਚ ਸਾਹਮਣੇ ਆਏ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 50 ਫੀਸਦੀ ਤੋਂ ਵੀ ਵੱਧ ਹੈ। ਸਿਹਤ ਮੰਤਰੀ ਸਕੁਵਿਜਿਨਾਏ ਮੈਕਿਨਿਜੇ ਨੇ ਸ਼ਨੀਵਾਰ ਰਾਤ ਕੋਰੋਨਾਵਾਇਰਸ ਇਨਫੈਕਸ਼ਨ ਦੇ 10,107 ਨਵੇਂ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਇੱਥੇ ਇਨਫੈਕਸ਼ਨ ਦੇ ਕੁੱਲ 5,03,290 ਮਾਮਲੇ ਹੋ ਗਏ ਹਨ ਜਿਹਨਾਂ ਵਿਚੋਂ 8,153 ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋ ਚੁੱਕੀ ਹੈ। 

ਦੱਖਣੀ ਅਫਰੀਕਾ ਦੀ ਆਬਾਦੀ ਕਰੀਬ 5.8 ਕਰੋੜ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ ਸੰਕ੍ਰਮਿਤ ਵਿਅਕਤੀਆਂ ਦੀ ਗਿਣਤੀ ਦੇ ਮਾਮਲੇ ਵਿਚ ਇਹ ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਭਾਰਤ ਦੇ ਬਾਅਦ ਦੁਨੀਆ ਦਾ 5ਵਾਂ ਦੇਸ਼ ਹੈ ਪਰ ਇਹਨਾਂ ਦੇਸ਼ਾਂ ਵਿਚ ਦੱਖਣੀ ਅਫਰੀਕਾ ਦੇ ਮੁਕਾਬਲੇ ਆਬਾਦੀ ਕਿਤੇ ਜ਼ਿਆਦਾ ਹੈ। ਡਰਬਨ ਦੇ ਵਾਇਰਸ ਵਿਗਿਆਨੀ ਡੇਨਿਸ ਚੋਪੇਰਾ ਨੇ ਕਿਹਾ,''ਇਹ ਇਕ ਮਹੱਤਵਪੂਰਨ ਅੰਕੜਾ ਹੈ ਜੋ ਦਿਖਾਉਂਦਾ ਹੈ ਕਿ ਅਸੀਂ  ਮਾਮਲਿਆਂ ਦੇ ਤੇਜ਼ੀ ਨਾਲ ਵਧਣ ਵਾਲੇ ਪੜਾਅ ਵਿਚ ਆ ਚੁੱਕੇ ਹਾਂ। ਜਲਦੀ ਹੀ ਇੱਥੇ ਇਨਫੈਕਸ਼ਨ ਦੇ ਮਾਮਲੇ 10 ਲੱਖ ਹੋ ਸਕਦੇ ਹਨ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਵਿਕਟੋਰੀਆ 'ਚ 650 ਨਵੇਂ ਮਾਮਲੇ ਤੇ ਕਈ ਮੌਤਾਂ

ਉਹਨਾਂ ਨੇ ਕਿਹਾ ਕਿ ਇਹ ਗੱਲ ਤਾਂ ਤੈਅ ਹੈ ਕਿ ਜਿਹੜੇ ਅੰਕੜੇ ਸਾਹਮਣੇ ਆਏ ਹਨ ਇਨਫੈਕਸ਼ਨ ਦੇ ਮਾਮਲੇ ਉਸ ਨਾਲੋਂ ਕਿਤੇ ਵੱਧ ਹਨ ਅਤੇ ਇਹ ਵਾਇਰਸ ਲੰਬੇ ਸਮੇਂ ਤੱਕ ਇੱਥੇ ਰਹਿਣ ਵਾਲਾ ਹੈ। ਦੇਸ਼ ਵਿਚ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਜੋਹਾਨਸਬਰਗ ਵਿਚ ਹਨ। ਮਾਹਰਾਂ ਦਾ ਮੰਨਣਾ ਹੈ ਕਿ ਅਗਸਤ ਦੇ ਅਖੀਰ ਜਾਂ ਸਤੰਬਰ ਦੀ ਸ਼ੁਰੂਆਤ ਤੱਕ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਸਕਦੇ ਹਨ। ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਦੱਖਣੀ ਅਫਰੀਕਾ ਵਿਚ ਅਪ੍ਰੈਲ ਅਤੇ ਮਈ ਵਿਚ ਸਖਤ ਤਾਲਾਬੰਦੀ ਲਾਗੂ ਕੀਤੀ ਗਈ ਪਰ ਅਰਥਵਿਵਸਥਾ ਨੂੰ ਹੋਏ ਭਾਰੀ ਨੁਕਸਾਨ ਨੂੰ ਦੇਖਦੇ ਹੋਏ ਜੂਨ ਵਿਚ ਗਤੀਵਿਧੀਆਂ ਹੌਲੀ-ਹੌਲੀ ਸ਼ੁਰੂ ਕੀਤੀਆਂ ਗਈਆਂ।

ਪੜ੍ਹੋ ਇਹ ਅਹਿਮ ਖਬਰ- LoC 'ਤੇ ਪਹੁੰਚੇ ਪਾਕਿ ਫੌਜ ਮੁਖੀ, ਕਸ਼ਮੀਰੀਆਂ ਦੇ ਸਮਰਥਨ ਦਾ ਕੀਤਾ ਦਾਅਵਾ


author

Vandana

Content Editor

Related News