ਦੱਖਣੀ ਅਫਰੀਕਾ ਨੇ ਚੀਨ ਨੂੰ ਲਗਾਇਆ ਜੁਰਮਾਨਾ, ਇਹ ਹੈ ਮਾਮਲਾ

04/27/2020 11:31:04 AM

ਜੋਹਾਨਸਬਰਗ- ਚੀਨ ਦੇ ਮੱਛੀ ਫੜਨ ਵਾਲੇ 6 ਜਹਾਜ਼ਾਂ ਨੂੰ ਦੱਖਣੀ ਅਫਰੀਕਾ ਦੇ ਜਲ ਖੇਤਰ ਵਿਚ ਬਿਨਾ ਇਜਾਜ਼ਤ ਦੇ ਦਾਖਲ ਹੋਣ ਦੇ ਦੋਸ਼ ਵਿਚ ਜ਼ਬਤ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਜੁਰਮਾਨਾ ਵੀ ਵਸੂਲ ਕੀਤਾ ਗਿਆ। ਮੱਛੀ ਫੜਨ ਵਾਲੇ ਜਹਾਜ਼ਾਂ ਨੂੰ ਉੱਤਰੀ ਕੇਪ ਤਟ ਤੋਂ ਦੂਰ ਦੱਖਣੀ ਅਫਰੀਕੀ ਉੱਚ ਆਰਥਿਕ ਖੇਤਰ ਵਿਚ ਦਾਖਲ ਹੁੰਦੇ ਹੋਏ 2 ਅਪ੍ਰੈਲ ਨੂੰ ਦੇਖਿਆ ਗਿਆ ਸੀ। ਇਸ ਦੇ ਬਾਅਦ ਦੱਖਣੀ ਅਫਰੀਕੀ ਪੋਤ ਨਿਗਰਾਨੀ ਦਲ ਨੇ ਪੱਛਮੀ ਕੇਪ ਤਟ ਤੋਂ ਦੂਰ ਜਹਾਜ਼ ਨੂੰ ਰੋਕਿਆ । 

ਵਾਤਾਵਰਣ, ਜੰਗਲ ਅਤੇ ਮੱਛੀ ਵਿਭਾਗ ਮਾਮਲਾ ਮੰਤਰੀ ਨੇ ਇਕ ਬਿਆਨ ਵਿਚ ਦੱਸਿਆ ਕਿ ਜਾਂਚ ਦੌਰਾਨ ਦੱਖਣੀ ਅਫਰੀਕਾ ਦੇ ਅਧਿਕਾਰੀਆਂ ਨੂੰ ਜਹਾਜ਼ 'ਤੇ ਮੱਛੀਆਂ ਨਹੀਂ ਮਿਲੀਆਂ । ਦੱਖਣੀ ਅਫਰੀਕਾ ਸਮੁੰਦਰੀ ਸੁਰੱਖਿਆ ਅਥਾਰਟੀ ਨੇ ਜੁਰਮਾਨਾ ਵਸੂਲਣ ਮਗਰੋਂ ਪਿਛਲੇ ਇਕ ਹਫਤੇ ਇਨ੍ਹਾਂ ਜਹਾਜ਼ਾਂ ਨੂੰ ਉਨ੍ਹਾਂ ਦੇ ਦੇਸ਼ ਰਵਾਨਾ ਕਰ ਦਿੱਤਾ ਸੀ। ਹਾਲਾਂਕਿ ਵਿਭਾਗ ਨੇ ਜੁਰਮਾਨੇ ਦੀ ਅਸਲ ਰਾਸ਼ੀ ਦੀ ਜਾਣਕਾਰੀ ਨਹੀਂ ਦਿੱਤੀ। 


Lalita Mam

Content Editor

Related News