ਦੱਖਣੀ ਅਫ਼ਰੀਕਾ ''ਚ ਬਿਜਲੀ ਸੰਕਟ, ਰਾਸ਼ਟਰਪਤੀ ਨੇ ਕੀਤਾ "ਆਫਤ ਦੀ ਸਥਿਤੀ" ਦਾ ਐਲਾਨ
Friday, Feb 10, 2023 - 11:37 AM (IST)
ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕੇਪਟਾਊਨ ਵਿੱਚ ਆਪਣੇ ਸਲਾਨਾ ‘ਸਟੇਟ ਆਫ ਦ ਨੇਸ਼ਨ’ (SoTN)) ਸੰਬੋਧਨ ਦੌਰਾਨ ਦੇਸ਼ ਵਿੱਚ ਬਿਜਲੀ ਸੰਕਟ ਕਾਰਨ 'ਆਫਤ ਦੀ ਸਥਿਤੀ' ਦਾ ਐਲਾਨ ਕੀਤਾ। ਇਹ ਘੋਸ਼ਣਾ ਕੋਵਿਡ-19 ਮਹਾਮਾਰੀ ਕਾਰਨ ਦੇਸ਼ ਵਿੱਚ ਘੋਸ਼ਿਤ "ਆਫਤ ਦੀ ਸਥਿਤੀ" ਨੂੰ ਹਟਾਏ ਜਾਣ ਦੇ 10 ਮਹੀਨਿਆਂ ਬਾਅਦ ਕੀਤੀ ਗਈ। ਰਾਮਾਫੋਸਾ ਨੇ ਘੋਸ਼ਣਾ ਕੀਤੀ ਕਿ ਇਸ ਸਮੱਸਿਆ ਨਾਲ ਹੋਰ ਪ੍ਰਭਾਵੀ ਅਤੇ ਤੁਰੰਤ ਨਜਿੱਠਣ ਲਈ ਇੱਕ ਬਿਜਲੀ ਮੰਤਰੀ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਮੰਤਰੀ ਨੈਸ਼ਨਲ ਐਨਰਜੀ ਕਰਾਈਸਿਸ ਕਮੇਟੀ ਦਾ ਕੰਮ ਦੇਖਣ ਦੇ ਨਾਲ-ਨਾਲ ਬਿਜਲੀ ਸੰਕਟ ਨਾਲ ਨਜਿੱਠਣ ਲਈ ਸਾਰੇ ਪਹਿਲੂਆਂ ਨੂੰ ਘੋਖਣਗੇ।
ਉਨ੍ਹਾਂ ਕਿਹਾ ਕਿ “ਊਰਜਾ ਸੰਕਟ ਸਾਡੀ ਆਰਥਿਕਤਾ ਅਤੇ ਸਮਾਜਿਕ ਤਾਣੇ-ਬਾਣੇ ਲਈ ਇੱਕ ਸੰਭਾਵੀ ਖਤਰਾ ਹੈ। ਸਾਨੂੰ ਇਨ੍ਹਾਂ ਉਪਾਵਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਵੀਰਵਾਰ ਸ਼ਾਮ ਨੂੰ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਬਿਜਲੀ ਸਪਲਾਈ ਸੰਕਟ ਤੋਂ ਇਲਾਵਾ ਬੇਰੁਜ਼ਗਾਰੀ, ਅਪਰਾਧ ਅਤੇ ਹਿੰਸਾ ਸਮੇਤ ਕਈ ਚੁਣੌਤੀਆਂ ਦਾ ਜ਼ਿਕਰ ਕੀਤਾ। ਰਾਸ਼ਟਰਪਤੀ ਨੇ ਆਪਣੇ ਸਟੇਟ ਆਫ਼ ਦ ਨੇਸ਼ਨ ਸੰਬੋਧਨ ਵਿੱਚ ਇਹ ਵੀ ਮੰਨਿਆ ਕਿ ਇੱਕ ਸਮਾਂ ਸੀ ਜਦੋਂ ਉਹ ਅਹੁਦਾ ਛੱਡਣ ਬਾਰੇ ਸੋਚਦੇ ਸਨ, ਪਰ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੀਆਂ ਕੋਸ਼ਿਸ਼ਾਂ ਨੇ ਉਨ੍ਹਾਂ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਪ੍ਰੇਰਿਤ ਕੀਤਾ। ਰਾਮਾਫੋਸਾ ਨੇ ਕਿਹਾ ਕਿ ਉਸ ਦੀ ਸਰਕਾਰ ਅਤੇ ਉਸ ਦੀ ਪਾਰਟੀ, ਅਫਰੀਕਨ ਨੈਸ਼ਨਲ ਕਾਂਗਰਸ (ਏਐਨਸੀ), ਸੰਕਟ ਦੇ ਵਿਚਕਾਰ, ਉਸ ਦੀ ਜ਼ਮੀਰ ਨੇ ਉਸ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਕੋਰੀਆ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਮੁੜ ਜਾਰੀ ਕਰੇਗਾ short-term visa
ਉਸਨੇ ਕਿਹਾ ਕਿ "ਮੇਰਾ ਜ਼ਮੀਰ ਹਮੇਸ਼ਾ ਮੈਨੂੰ ਨੈਲਸਨ ਮੰਡੇਲਾ ਦੇ ਨਕਸ਼ੇ-ਕਦਮਾਂ 'ਤੇ ਚੱਲਣ ਲਈ ਕਹਿੰਦਾ ਹੈ, ਕਿਉਂਕਿ ਉਸਨੇ ਮਹਾਨ ਕੁਰਬਾਨੀਆਂ ਦਿੱਤੀਆਂ..." ਮੰਡੇਲਾ ਦੱਖਣੀ ਅਫਰੀਕਾ ਦੇ ਪਹਿਲੇ ਲੋਕਤੰਤਰੀ ਤੌਰ 'ਤੇ ਚੁਣੇ ਗਏ ਰਾਸ਼ਟਰਪਤੀ ਸਨ। ਇਸ ਤੋਂ ਪਹਿਲਾਂ ਉਹ ਨਸਲਵਾਦੀ ਸਰਕਾਰ ਦੇ ਸਿਆਸੀ ਕੈਦੀ ਵਜੋਂ 27 ਸਾਲ ਜੇਲ੍ਹ ਵਿੱਚ ਕੱਟ ਚੁੱਕੇ ਹਨ। ਰਾਮਾਫੋਸਾ ਨੇ ਆਪਣੇ ਸੰਬੋਧਨ ਦੀ ਸਮਾਪਤੀ ਇਹ ਕਹਿ ਕੇ ਕੀਤੀ, “ਮੇਰੇ ਜ਼ਮੀਰ ਨੇ ਮੈਨੂੰ ਕਿਹਾ ਹੈ ਕਿ ਤੁਸੀਂ ਇਸ ਦੇਸ਼ ਨੂੰ ਮਹਾਨ ਬਣਾਉਣ ਲਈ ਜੋ ਵੀ ਕਰ ਸਕਦੇ ਹੋ ਕਰੋ…ਅਤੇ ਮੈਂ ਇਹੀ ਕਰ ਰਿਹਾ ਹਾਂ। ਸਾਡੇ ਸਾਹਮਣੇ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ, ਮੈਂ ਸਾਨੂੰ ਸਾਰਿਆਂ ਨੂੰ ਦੱਖਣੀ ਅਫ਼ਰੀਕਾ ਦੇ ਲੋਕਾਂ ਦੀ ਸੇਵਾ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਹਿੰਦਾ ਹਾਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।