ਦੱਖਣੀ ਅਫਰੀਕਾ ''ਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਦਰ 51.7 ਫੀਸਦੀ

Thursday, Jul 16, 2020 - 09:05 AM (IST)

ਦੱਖਣੀ ਅਫਰੀਕਾ ''ਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਦਰ 51.7 ਫੀਸਦੀ

ਜੌਹਨਸਬਰਗ- ਦੱਖਣੀ ਅਫਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 12,757 ਨਵੇਂ ਮਾਮਲੇ ਦਰਜ ਹੋਏ ਹਨ। ਜੌਹਨ ਹਾਪਿੰਕਸ ਯੂਨੀਵਰਸਿਟੀ ਵਲੋਂ ਅੰਕੜਿਆਂ ਮੁਤਾਬਕ ਇਸ ਦੌਰਾਨ ਇੱਥੇ 107 ਹੋਰ ਲੋਕਾਂ ਦੀਕ ਮੌਤ ਹੋਈ ਅਤੇ ਮ੍ਰਿਤਕਾਂ ਦੀ ਗਿਣਤੀ 4,453 ਹੋ ਗਈ ਹੈ। ਸਿਹਤ ਮੰਤਰੀ ਜਵੇਲੀ ਮਖੀਜੇ ਨੇ ਦੱਸਿਆ ਕਿ ਦੇਸ਼ ਵਿਚ ਕੁੱਲ 1,60,693 ਲੋਕ ਸਿਹਤਯਾਬ ਹੋ ਚੁੱਕੇ ਹਨ, ਜਿਸ ਕਾਰਨ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਦਰ 51.7 ਫੀਸਦੀ ਹੋ ਗਈ ਹੈ। 

ਦੱਖਣੀ ਅਫਰੀਕਾ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੇ 3,11,049 ਮਾਮਲੇ ਹਨ। ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ ਨਵੀਂਆਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਵਿਚ ਸ਼ਰਾਬ ਦੀ ਵਿਕਰੀ 'ਤੇ ਰੋਕ ਲਗਾਉਣਾ, ਜਨਤਕ ਥਾਵਾਂ 'ਤੇ ਮਾਸਕ ਲਾਉਣਾ ਅਤੇ ਰਾਤ ਨੂੰ ਕਰਫਿਊ ਲਾਗੂ ਰੱਖਣ ਦੀਆਂ ਹਿਦਾਇਤਾਂ ਹਨ।


author

Lalita Mam

Content Editor

Related News