ਸੋਨਾ ਬਾਥ ਦਾ ਸਿਹਤ 'ਤੇ ਪੈ ਸਕਦਾ ਹੈ ਉਲਟ ਪ੍ਰਭਾਵ

Sunday, Jan 07, 2018 - 03:49 AM (IST)

ਸੋਨਾ ਬਾਥ ਦਾ ਸਿਹਤ 'ਤੇ ਪੈ ਸਕਦਾ ਹੈ ਉਲਟ ਪ੍ਰਭਾਵ

ਵਾਸ਼ਿੰਗਟਨ — ਹਾਲ ਹੀ ਵਿਚ ਕੀਤੇ ਗਏ ਇਕ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਸੋਨਾ ਬਾਥ (ਭਾਫ ਇਸ਼ਨਾਨ) ਕਾਰਨ ਜਿਸਮ ਨੂੰ ਮਿਲਦੀ ਗਰਮਾਇਸ਼ ਵਿਅਕਤੀ ਦੀ ਸਿਹਤ 'ਤੇ ਉਲਟ ਪ੍ਰਭਾਵ ਪਾ ਸਕਦੀ ਹੈ।
ਯੂਨੀਵਰਸਿਟੀ ਆਫ ਈਸਟਰਕ ਫਿਨਲੈਂਡ ਦੇ ਖੋਜਕਾਰਾਂ ਅਨੁਸਾਰ 30 ਮਿੰਟ ਸੋਨਾ ਬਾਥ ਕਰਨ ਨਾਲ ਖੂਨ ਦਾ ਦਬਾਅ ਘੱਟ ਜਾਂਦਾ ਹੈ, ਵੈਸਕੁਲਰ ਅਨੁਕੂਲਤਾ ਅਤੇ ਦਿਲ ਦੀ ਧੜਕਣ ਵਧ ਜਾਂਦੀ ਹੈ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਭਾਫ ਇਸ਼ਨਾਨ ਦੌਰਾਨ ਇਨਸਾਨ ਦੀ ਦਿਲ ਦੀ ਧੜਕਣ ਓਨੀ ਹੀ ਵਧਦੀ ਹੈ ਜਿੰਨੀ ਦਰਮਿਆਨੀ ਤੋਂ ਜ਼ਿਆਦਾ ਕਸਰਤ ਕਰਨ ਦੌਰਾਨ ਵਧਦੀ ਹੈ ਅਤੇ ਜਿਸਮ ਦਾ ਤਾਪਮਾਨ ਲਗਭਗ 2 ਡਿਗਰੀ ਸੈ. ਤਕ ਵਧ ਜਾਂਦਾ ਹੈ। ਪਹਿਲੀ ਖੋਜ ਵਿਚ ਕਿਹਾ ਜਾਂਦਾ ਸੀ ਕਿ ਲਗਾਤਾਰ ਸੋਨਾ ਬਾਥ ਕਰਨ ਨਾਲ ਦਿਲ ਤਕ ਖੂਨ ਪਹੁੰਚਾਉਣ ਵਾਲੀਆਂ ਧਮਣੀਆਂ ਨਾਲ ਸਬੰਧਤ ਰੋਗਾਂ ਦਾ ਜੋਖਮ ਘਟਦਾ ਹੈ ਤੇ ਇਸ ਦੇ ਨਾਲ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ, ਹਾਈਪਰਟੈਂਸ਼ਨ-2 ਅਤੇ ਅਲਜਾਈਮਰ ਦੀ ਬੀਮਾਰੀ ਦਾ ਜੋਖਮ ਵੀ ਘਟਦਾ ਹੈ।

 


Related News