ਮਾਪਿਆਂ ਦੇ ਇਕਲੌਤੇ ਪੁੱਤ ਦੀ ਭਿਆਨਕ ਸੜਕ ਹਾਦਸੇ ''ਚ ਮੌਤ

10/20/2021 9:28:41 PM

ਮਿਲਾਨ (ਸਾਬੀ ਚੀਨੀਆ)-ਉੱਤਰੀ ਇਟਲੀ ਦੇ ਜ਼ਿਲ੍ਹਾ ਤੇਰੈਨਤੋ 'ਚ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ 27 ਸਾਲਾ ਭਾਰਤੀ ਨੌਜਵਾਨ ਹਰਮਿੰਦਰ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਨੌਜਵਾਨ ਜਦ ਦੇਰ ਰਾਤ ਆਪਣੇ ਘਰ ਵਾਪਸ ਜਾ ਰਿਹਾ ਸੀ ਤੇ ਪਹਾੜੀ ਵਾਲੀ ਸੜਕ ਤੋਂ ਕਾਰ ਦਾ ਸੰਤੁਲਨ ਗੁਆ ਬੈਠਾ। ਕਾਰ ਕਿਸੇ ਨੀਵੀ ਜਗ੍ਹਾ ਘਰ ਦੇ ਵਿਹੜੇ 'ਚ ਜਾ ਡਿੱਗੀ।

ਇਹ ਵੀ ਪੜ੍ਹੋ : ਅਮਰੀਕਾ : ਗੋਲੀਬਾਰੀ ਤੋਂ ਬਾਅਦ ਅਟਲਾਂਟਾ 'ਚ ਪ੍ਰਮੁੱਖ ਸੜਕਾਂ ਕੀਤੀਆਂ ਗਈਆਂ ਬੰਦ

PunjabKesari

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀਆਂ ਕਈ ਪਲਟੀਆਂ ਵਜੀਆਂ ਤੇ ਅੱਗ ਲੱਗ ਜਾਣ ਕਾਰਨ ਮ੍ਰਿਤਕ ਦਾ ਸਰੀਰ ਵੀ ਬੁਰੀ ਤਰ੍ਹਾਂ ਕਾਰ 'ਚ ਹੀ ਝੁਲਸ ਗਿਆ। ਮੌਕੇ ਤੇ ਪੁੱਜੇ ਅੱਗ ਬੁਝਾਊ ਮਹਿਕਮੇ ਵੱਲੋਂ ਸਥਾਨਕ ਪੁਲਸ ਦੇ ਸਹਿਯੋਗ ਨਾਲ ਇਸ ਭਿਆਨਕ ਸੜਕ ਹਾਦਸੇ ਦੇ ਅਸਲ ਕਾਰਨ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਭਾਰਤੀ ਨੌਜਵਾਨ ਕਿਸੇ ਡੋਨਰ ਕਬਾਬ ਪਿੱਜ਼ਾ ਹੱਟ ਤੇ ਕੰਮ ਕਰਦਾ ਸੀ ਤੇ ਭਿਆਨਕ ਸੜਕ ਹਾਦਸੇ 'ਚ ਉਸ ਦੀ ਜਾਨ ਚੱਲੀ ਗਈ। ਇਸ ਅਣਹੋਣੀ ਦੁਰਘਟਨਾ ਨੂੰ ਲੈ ਕੇ ਇਟਲੀ 'ਚ ਵੱਸਦੇ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕਾ ਦੀ 5 ਤੋਂ 11 ਸਾਲ ਉਮਰ ਵਰਗ ਦੇ 2.8 ਕਰੋੜ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News