ਕਲਯੁੱਗੀ ਪੁੱਤ ਨੇ ਵੱਢਿਆ ਪਿਓ ਦਾ ਸਿਰ, ਫਿਰ ਆਨਲਾਈਨ ਕੀਤਾ ਪੋਸਟ
Friday, Feb 02, 2024 - 11:43 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਣੇ ਪਿਤਾ ਦਾ ਸਿਰ ਕਲਮ ਕਰਨ ਦੇ ਦੋਸ਼ੀ ਪੁੱਤਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਪਿਤਾ ਦਾ ਕਤਲ ਕਰਨ ਤੋਂ ਬਾਅਦ ਪੁੱਤ ਨੇ ਉਸ ਦਾ ਸਿਰ ਸਰੀਰ ਨਾਲੋਂ ਵੱਖ ਕਰ ਦਿੱਤਾ। ਫਿਰ ਇਸ ਨੂੰ ਹੱਥ 'ਚ ਫੜ ਕੇ ਉਸ ਨੇ ਵੀਡੀਓ ਬਣਾ ਕੇ ਯੂ-ਟਿਊਬ 'ਤੇ ਪੋਸਟ ਕਰ ਦਿੱਤਾ।
NBC ਨਿਊਜ਼ ਦੇ ਮੁਤਾਬਕ ਵੀਡੀਓ ਵਿੱਚ ਪੁੱਤ ਕਹਿ ਰਿਹਾ ਸੀ ਕਿ ਉਸਦੇ ਪਿਤਾ 20 ਸਾਲਾਂ ਤੋਂ ਸੰਘੀ ਕਰਮਚਾਰੀ ਸਨ। ਉਹ ਇੱਕ ਗੱਦਾਰ ਸੀ ਅਤੇ ਸਾਰੇ ਸੰਘੀ ਵਰਕਰਾਂ ਨੂੰ ਮਰ ਜਾਣਾ ਚਾਹੀਦਾ ਹੈ। 14 ਮਿੰਟ ਦੇ ਇਸ ਵੀਡੀਓ 'ਚ ਪੁੱਤ ਨੇ ਰਾਸ਼ਟਰਪਤੀ ਜੋਅ ਬਾਈਡੇਨ ਖ਼ਿਲਾਫ਼ ਕਈ ਗੱਲਾਂ ਕਹੀਆਂ। ਇਸ ਤੋਂ ਇਲਾਵਾ ਉਸ ਨੇ ਬਲੈਕ ਲਾਈਵਜ਼ ਮੈਟਰ ਅਤੇ ਐਲਜੀਬੀਟੀਕਿਊ ਕਮਿਊਨਿਟੀ ਬਾਰੇ ਵੀ ਗੱਲ ਕੀਤੀ।
ਵੀਡੀਓ ਨੂੰ YouTube ਤੋਂ ਹਟਾ ਦਿੱਤਾ ਗਿਆ
ਹਾਲਾਂਕਿ ਯੂਟਿਊਬ ਨੇ 6 ਘੰਟੇ ਬਾਅਦ ਇਸ ਵੀਡੀਓ ਨੂੰ ਹਟਾ ਦਿੱਤਾ। ਇਸ ਵੀਡੀਓ ਨੂੰ 5 ਹਜ਼ਾਰ ਲੋਕਾਂ ਨੇ ਦੇਖਿਆ ਸੀ। ਮਾਮਲਾ 30 ਜਨਵਰੀ ਦਾ ਦੱਸਿਆ ਜਾ ਰਿਹਾ ਹੈ। ਉਸੇ ਦਿਨ ਗ੍ਰਿਫ਼ਤਾਰੀ ਵੀ ਕੀਤੀ ਗਈ ਸੀ। ਪੁਲਸ ਨੇ ਹੁਣ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਦਾ ਖੁਲਾਸਾ ਕੀਤਾ ਹੈ। ਯੂਟਿਊਬ ਨੇ ਕਿਹਾ ਕਿ ਇਸ ਭਿਆਨਕ ਵੀਡੀਓ ਨੂੰ ਲਾਈਵ ਸਟ੍ਰੀਮ ਨਹੀਂ ਕੀਤਾ ਗਿਆ ਸੀ। ਜਸਟਿਨ ਮੋਹਨ ਦੇ ਚੈਨਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਦੋਸ਼ੀ ਪੁੱਤ ਨੇ 'ਮੋਹਨਸ ਮਿਲਿਟੀਆ - ਕਾਲ ਟੂ ਆਰਮਜ਼ ਫਾਰ ਅਮੈਰੀਕਨ ਪੈਟ੍ਰਿਅਟਸ' (Mohn's Militia - Call To Arms For American Patriots) ਨਾਮ ਦਾ ਵੀਡੀਓ ਪੋਸਟ ਕੀਤਾ ਸੀ। ਇਸ 'ਚ ਉਸ ਦੇ ਹੱਥਾਂ 'ਤੇ ਖੂਨ ਨਾਲ ਲਿਬੜੇ ਪਲਾਸਟਿਕ ਦੇ ਦਸਤਾਨੇ ਦਿਖਾਈ ਦੇ ਰਹੇ ਸਨ ਅਤੇ ਉਸ ਦੇ ਪਿਤਾ ਦਾ ਸਿਰ ਪੋਲੀਥੀਨ ਬੈਗ 'ਚ ਨਜ਼ਰ ਆ ਰਿਹਾ ਸੀ। ਬਾਅਦ ਵਿੱਚ ਸਿਰ ਇੱਕ ਭਾਂਡੇ ਵਿੱਚ ਦੇਖਿਆ ਗਿਆ। ਵੀਡੀਓ 'ਚ ਦੋਸ਼ੀ ਲੋਕਾਂ ਨੂੰ ਆਪਣੇ ਪਿਤਾ ਵਰਗੇ ਪੱਤਰਕਾਰਾਂ ਅਤੇ ਸੰਘੀ ਕਰਮਚਾਰੀਆਂ 'ਤੇ ਹਮਲਾ ਕਰਨ ਲਈ ਕਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਖੱਬੇਪੱਖੀਆਂ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਹਿਮ ਖ਼ਬਰ : ਨਿਊਜ਼ੀਲੈਂਡ 'ਚ ਘੱਟੋ-ਘੱਟ 'ਉਜਰਤ' ਅਪ੍ਰੈਲ ਤੋਂ ਹੋਵੇਗੀ 14 ਡਾਲਰ ਪ੍ਰਤੀ ਘੰਟਾ
ਘਰ ਤੋਂ 160 ਕਿਲੋਮੀਟਰ ਦੂਰ ਕੀਤਾ ਗਿਆ ਗ੍ਰਿਫ਼ਤਾਰ
30 ਜਨਵਰੀ ਨੂੰ 32 ਸਾਲਾ ਜਸਟਿਨ ਮੋਹਨ ਨੇ ਪੈਨਸਿਲਵੇਨੀਆ ਵਿੱਚ ਆਪਣੇ ਘਰ ਵਿੱਚ ਆਪਣੇ ਪਿਤਾ ਮਾਈਕਲ ਮੋਹਨ ਦਾ ਕਤਲ ਕਰ ਦਿੱਤਾ ਸੀ। ਉਸਦਾ ਸਿਰ ਵੱਢ ਦਿੱਤਾ ਗਿਆ। ਫਿਰ ਉਹ ਭੱਜ ਗਿਆ। ਇਸ ਦੌਰਾਨ ਉਸ ਦੀ ਮਾਂ ਡੇਨਿਸ ਘਰ 'ਤੇ ਨਹੀਂ ਸੀ। ਜਦੋਂ ਉਹ ਘਰ ਪਰਤੀ ਤਾਂ ਉਸ ਨੇ ਆਪਣੇ ਪਤੀ ਮਾਈਕਲ ਦੀ ਵੱਢੀ ਹੋਈ ਲਾਸ਼ ਜ਼ਮੀਨ 'ਤੇ ਪਈ ਮਿਲੀ। ਉਸਨੇ ਪੁਲਸ ਨੂੰ ਬੁਲਾਇਆ। ਪੁਲਸ ਮੌਕੇ 'ਤੇ ਪਹੁੰਚੀ ਤੇ ਲਾਸ਼ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਹਿਰਾਸਤ ਦੌਰਾਨ ਉਹ ਜੀਸਸ ਲਵਜ਼ ਮੀ ਗੀਤ ਗਾ ਰਿਹਾ ਸੀ। ਜਸਟਿਨ ਮੋਹਨ 'ਤੇ ਫਸਟ-ਡਿਗਰੀ ਕਤਲ ਅਤੇ ਇੱਕ ਲਾਸ਼ ਨਾਲ ਦੁਰਵਿਵਹਾਰ ਦਾ ਦੋਸ਼ ਹੈ। ਉਹ ਹਥਿਆਰਾਂ ਨਾਲ ਲੈਸ ਸੀ। ਇਸ ਘਟਨਾ ਤੋਂ ਅਮਰੀਕਾ ਵਿਚ ਹਰ ਕੋਈ ਹੈਰਾਨ ਹੈ, ਕਿਉਂਕਿ ਕੋਈ ਵੀ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਨ ਲਈ ਅਜਿਹੀ ਹਰਕਤ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।