ਆਸਟ੍ਰੇਲੀਆ : ਕਲਯੁਗੀ ਪੁੱਤ ਨੇ ਬਜ਼ੁਰਗ ਮਾਂ-ਬਾਪ ਦਾ ਕੀਤਾ ਕਤਲ, ਪੁਲਸ ਨੇ ਫੜਿਆ

Tuesday, Aug 06, 2019 - 03:07 PM (IST)

ਆਸਟ੍ਰੇਲੀਆ : ਕਲਯੁਗੀ ਪੁੱਤ ਨੇ ਬਜ਼ੁਰਗ ਮਾਂ-ਬਾਪ ਦਾ ਕੀਤਾ ਕਤਲ, ਪੁਲਸ ਨੇ ਫੜਿਆ

ਸਿਡਨੀ— ਆਸਟ੍ਰੇਲੀਅਨ ਸੂਬੇ ਨਿਊ ਸਾਊਥ ਵੇਲਜ਼ 'ਚ ਇਕ ਕਲਯੁਗੀ ਪੁੱਤ ਨੂੰ ਆਪਣੇ ਮਾਂ-ਬਾਪ ਦਾ ਕਤਲ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਸਿਡਨੀ ਦੇ ਇਕ ਘਰ 'ਚੋਂ ਦੋ ਬਜ਼ੁਰਗਾਂ ਦੀਆਂ ਲਾਸ਼ਾਂ ਮਿਲਣ ਮਗਰੋਂ 46 ਸਾਲਾ ਡੇਵਿਡ ਰੀਡ ਨੂੰ ਹਿਰਾਸਤ 'ਚ ਲਿਆ ਗਿਆ।

ਨਿਊ ਸਾਊਥ ਵੇਲਜ਼ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8 ਵਜੇ ਇਕ ਘਰ 'ਚੋਂ ਦੋ ਲਾਸ਼ਾਂ ਮਿਲੀਆਂ। ਪੁਲਸ ਨੇ ਸਟੇਟਮੈਂਟ 'ਚ ਦੱਸਿਆ ਕਿ ਮ੍ਰਿਤਕ ਔਰਤ ਡਾਇਨਾ ਦੀ ਉਮਰ ਲਗਭਗ 71 ਸਾਲ ਅਤੇ ਵਿਅਕਤੀ ਗ੍ਰਾਹਮ ਦੀ ਉਮਰ 75 ਕੁ ਸਾਲ ਸੀ। ਉਹ ਲਗਭਗ 50 ਕੁ ਸਾਲਾਂ ਤੋਂ ਜਨਾਲੀ ਚਰਚ ਦੇ ਮੈਂਬਰ ਸਨ। ਲੋਕਾਂ ਨੇ ਦੱਸਿਆ ਕਿ ਉਹ ਬਹੁਤ ਧਾਰਮਿਕ ਸਨ।  ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਵੇਂ ਲਾਸ਼ਾਂ ਵੱਖੋ-ਵੱਖਰੇ ਕਮਰਿਆਂ 'ਚੋਂ ਮਿਲੀਆਂ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਬਜ਼ੁਰਗ ਜੋੜੇ ਦੇ ਪੁੱਤ ਨੂੰ ਹਿਰਾਸਤ 'ਚ ਲੈ ਲਿਆ ਹੈ। ਉਹ ਜ਼ਖਮੀ ਹੈ ਤੇ ਪੁਲਸ ਦੀ ਦੇਖ-ਰੇਖ 'ਚ ਉਸ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ। 
ਪੁਲਸ ਨੇ ਕਿਹਾ ਕਿ ਅਜੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਵਿਅਕਤੀ ਨੇ ਆਪਣੇ ਮਾਂ-ਬਾਪ ਦਾ ਕਤਲ ਕਿਉਂ ਕੀਤਾ, ਇਸ ਬਾਰੇ ਅਜੇ ਜਾਂਚ ਜਾਰੀ ਹੈ।


Related News