ਸੋਮਾਲੀਆ ਦੇ ਹੋਟਲ 'ਚ ਅੱਤਵਾਦੀ ਹਮਲਾ, 26 ਹਲਾਕ

07/13/2019 2:50:42 PM

ਮੋਗਾਦਿਸ਼ੂ— ਦੱਖਣੀ ਸੋਮਾਲੀਆ ਦੇ ਇਕ ਹੋਟਲ 'ਚ 'ਅਲ-ਸ਼ਬਾਬ' ਅੱਤਵਾਦੀ ਸੰਗਠਨ ਦੇ ਇਕ ਆਤਮਘਾਤੀ ਧਮਾਕੇ ਤੇ ਬੰਦੂਕ ਹਮਲੇ 'ਚ ਘੱਟ ਤੋਂ ਘੱਟ 26 ਲੋਕਾਂ ਦੀ ਮੌਤ ਹੋ ਗਈ ਤੇ 40 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਸੁਰੱਖਿਆ ਅਧਿਕਾਰੀ ਮੁਹੰਮਦ ਅਬਦੀਵੇਲੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਹਾਲਾਤ ਕਾਬੂ ਕਰ ਲਏ ਹਨ ਤੇ ਆਖਰੀ ਅੱਤਵਾਦੀ ਮਾਰਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਹੋਟਲ 'ਚ ਲੋਕਾਂ ਦੀਆਂ ਲਾਸ਼ਾਂ ਤੇ ਜ਼ਖਮੀ ਲੋਕ ਹਨ। ਸਹੀ ਜਾਣਕਾਰੀ ਅਜੇ ਮੁਹੱਈਆ ਨਹੀਂ ਕਰਵਾਈ ਜਾ ਸਕਦੀ ਪਰੰਤੂ ਇਹ ਜਾਣਕਾਰੀ ਮਿਲੀ ਹੈ ਕਿ ਅਜੇ ਤੱਕ 26 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਤੋਂ ਵਧੇਰੇ ਲੋਕ ਜ਼ਖਮੀ ਹਨ। ਅਧਿਕਾਰੀ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਹਮਲੇ 'ਚ ਚਾਰ ਬੰਦੂਕਧਾਰੀ ਸ਼ਾਮਲ ਸਨ ਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਅਧਿਕਾਰੀ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਹਥਿਆਰਾਂ ਨਾਲ ਲੈਸ ਇਕ ਵਾਹਨ ਕਿਸਮਾਯੋ ਸ਼ਹਿਰ ਦੇ ਪ੍ਰਸਿੱਧ ਹੋਟਲ ਮੋਦਿਨਾ 'ਚ ਵਾੜ ਦਿੱਤਾ। ਇਸ ਦੌਰਾਨ ਇਕ ਚਸ਼ਮਦੀਦ ਨੇ ਦੱਸਿਆ ਕਿ ਇਸ ਦੌਰਾਨ ਇਕ ਜ਼ਬਰਦਸ ਧਮਾਕਾ ਹੋਇਆ। ਅਲਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਅਲ ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਸੂਤਰਾਂ ਮੁਤਾਬਕ ਇਸ ਹੋਟਲ 'ਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਈ ਨੇਤਾ ਤੇ ਵਪਾਰੀ ਠਹਿਰੇ ਹੋਏ ਸਨ।


Baljit Singh

Content Editor

Related News