ਸੋਮਾਲੀਆ : ਯਾਤਰੀ ਬੱਸ 'ਤੇ ਬੰਬ ਹਮਲਾ, 10 ਲੋਕਾਂ ਦੀ ਮੌਤ ਤੇ ਕਈ ਜ਼ਖਮੀ

Sunday, May 31, 2020 - 06:03 PM (IST)

ਸੋਮਾਲੀਆ : ਯਾਤਰੀ ਬੱਸ 'ਤੇ ਬੰਬ ਹਮਲਾ, 10 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਮੋਗਾਦਿਸ਼ੂ (ਭਾਸ਼ਾ): ਸੋਮਾਲੀਆ ਵਿਚ ਅੱਜ ਭਾਵ ਐਤਵਾਰ ਨੂੰ ਇਕ ਯਾਤਰੀ ਬੱਸ 'ਤੇ ਬੰਬ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਘੱਟੋ ਘੱਟ 10 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਐਤਵਾਰ ਨੂੰ ਪੁਲਿਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹ ਹਮਲਾ ਮੋਗਾਦਿਸ਼ੂ ਦੀ ਰਾਜਧਾਨੀ ਤੋਂ ਦੂਰ ਨਹੀਂ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ 1 ਜੂਨ ਤੋਂ ਭਰੇ ਜਾਣਗੇ ਬਿਨਾਂ ਪੇਪਰਾਂ ਦੇ ਰਹਿ ਰਹੇ ਲੱਖਾਂ ਕਾਮਿਆਂ ਦੇ ਕਾਗਜ਼ਾਤ

ਗਾਰੋਵ ਆਨਲਾਈਨ ਨਿਊਜ਼ ਆਊਟਲੈੱਟ ਦੇ ਮੁਤਾਬਕ ਇਕ ਯਾਤਰੀ ਬੱਸ ਮੋਗਾਦਿਸ਼ੂ ਤੋਂ 12 ਮੀਲ ਉੱਤਰ ਪੱਛਮ ਵਿੱਚ ਲੱਗਭਗ 12 ਮੀਲ ਦੀ ਦੂਰੀ 'ਤੇ ਹਾਵਾ ਅਬੀਦੀ ਪਿੰਡ ਵਿੱਚ ਸੜਕ ਕਿਨਾਰੇ ਕੀਤੇ ਗਏ ਬੰਬ ਹਮਲੇ ਦੀ ਚਪੇਟ ਵਿਚ ਆ ਗਈ। ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਇਸ ਧਮਾਕੇ ਵਿਚ 6 ਲੋਕ ਮਾਰੇ ਗਏ ਸਨ। ਹਾਲੇ ਤੱਕ ਕਿਸੇ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


author

Vandana

Content Editor

Related News