ਸੋਮਾਲੀਆ ''ਚ ਅਮਰੀਕੀ ਹਵਾਈ ਹਮਲੇ ''ਚ ਕਈ ਅੱਤਵਾਦੀ ਢੇਰ

Friday, Nov 10, 2017 - 09:40 AM (IST)

ਸੋਮਾਲੀਆ ''ਚ ਅਮਰੀਕੀ ਹਵਾਈ ਹਮਲੇ ''ਚ ਕਈ ਅੱਤਵਾਦੀ ਢੇਰ

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਸੈਨਾ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਨੇ ਸੋਮਾਲੀਆ ਵਿਚ ਅਲ-ਸ਼ਬਾਬ ਜਿਹਾਦੀਆਂ ਵਿਰੁੱਧ ਹਵਾਈ ਹਮਲੇ ਵਿਚ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਯੂ. ਐਸ ਅਫਰੀਕਾ ਕਮਾਂਡ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਹਮਲੇ ਅੱਜ ਤੜਕੇ ਮੋਗਾਦਿਸ਼ੁ ਤੋਂ ਕਰੀਬ 100 ਮੀਲ ਪੱਛਮ ਵਿਚ ਹੋਏ। ਬਿਆਨ ਵਿਚ ਕਿਹਾ ਹੈ ਕਿ ਇਹ ਹਮਲੇ ਸੋਮਾਲੀਆ ਸਰਕਾਰ ਦੇ ਤਾਲਮੇਲ ਨਾਲ ਕੀਤੇ ਗਏ। ਮੋਗਾਦਿਸ਼ੁ ਵਿਚ 14 ਅਕਤੂਬਰ ਨੂੰ ਹੋਏ ਟਰੱਕ ਧਮਾਕਿਆਂ ਲਈ ਅਲ-ਸ਼ਬਾਬ ਨੂੰ ਹੀ ਦੋਸ਼ੀ ਦੱਸਿਆ ਗਿਆ ਹੈ।


Related News