ਸੋਮਾਲੀਆ ''ਚ ਮਿਲਟਰੀ ਸਥਲ ''ਤੇ ਆਤਮਘਾਤੀ ਹਮਲਾ, 15 ਲੋਕਾਂ ਦੀ ਮੌਤ
Tuesday, Jun 15, 2021 - 07:18 PM (IST)

ਮੋਗਾਦਿਸ਼ੁ (ਭਾਸ਼ਾ): ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ਵਿਚ ਇਕ ਮਿਲਟਰੀ ਸਿਖਲਾਈ ਕੇਂਦਰ 'ਤੇ ਮੰਗਲਵਾਰ ਨੂੰ ਆਤਮਘਾਤੀ ਹਮਲਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋਏ ਹਨ। ਪੁਲਸ ਬੁਲਾਰੇ ਸਾਦਿਕ ਅਲੀ ਆਦੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਤਮਘਾਤੀ ਵਿਸਫੋਟਕ ਨਾਲ ਭਰੀ ਜੈਕੇਟ ਪਹਿਨੇ ਹੋਇਆ ਸੀ ਅਤੇ ਉਹ ਸ਼ਹਿਰ ਦੇ ਮਦੀਨਾ ਜ਼ਿਲ੍ਹੇ ਵਿਚ ਸਥਿਤ ਕੇਂਦਰ ਵਿਚ ਦਾਖਲ ਹੋਇਆ ਅਤੇ ਧਮਾਕਾ ਕਰ ਦਿੱਤਾ।
ਅਲ ਕਾਇਦਾ ਨਾਲ ਜੁੜੇ ਅਲ-ਸ਼ਬਾਬ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਸਿਖਲਾਈ ਕੇਂਦਰ ਦੀ ਵਰਤੋਂ ਸੋਮਾਲੀਆ ਰਾਸ਼ਟਰੀ ਸੈਨਾ ਭਰਤੀ ਕੀਤੇ ਗਏ ਨਵੇਂ ਕਰਮੀਆਂ ਲਈ ਕਰਦੀ ਹੈ। ਧਮਾਕੇ ਦੀ ਚਪੇਟ ਵਿਚ ਆਕੇ ਜ਼ਖਮੀ ਹੋਏ ਲੋਕਾਂ ਨੂੰ ਮਦੀਨਾ ਹਸਪਤਾਲ ਲਿਜਾਇਆ ਗਿਆ ਜਿੱਥੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਘੱਟੋ-ਘੱਟ 14 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ । ਪੀੜਤਾਂ ਵਿਚ ਆਪਣੇ ਪਿਆਰਿਆਂ ਦਾ ਪਤਾ ਲਗਾਉਣ ਲਈ ਸੈਂਕੜੇ ਲੋਕ ਹਸਪਤਾਲ ਵਿਚ ਇਕੱਠੇ ਹੋਏ।