ਸੋਲੋਮਨ ਟਾਪੂ ਨੇ ਤਾਇਵਾਨ ਨੂੰ ਛੱਡ ਚੀਨ ਨਾਲ ਕੂਟਨੀਤਕ ਸਬੰਧ ਜੋੜੇ

09/21/2019 10:09:17 PM

ਬੀਜ਼ਿੰਗ - ਤਾਇਵਾਨ ਨਾਲ ਸਬੰਧ ਤੋੜਣ ਦੇ ਕਈ ਦਿਨਾਂ ਤੋਂ ਬਾਅਦ ਸੋਲੋਮਨ ਟਾਪੂ ਨੇ ਸ਼ਨੀਵਾਰ ਨੂੰ ਚੀਨ ਨਾਲ ਰਸਮੀ ਰੂਪ ਤੋਂ ਕੂਟਨੀਤਕ ਸਬੰਧ ਸਥਾਪਿਤ ਕੀਤੇ। ਇਸ ਮੌਕੇ 'ਤੇ ਆਯੋਜਿਤ ਪ੍ਰੋਗਰਾਮ 'ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਖਿਆ ਕਿ ਅਸੀਂ ਚੀਨ ਅਤੇ ਸੋਲੋਮਨ ਟਾਪੂ ਵਿਚਾਲੇ ਜਲਦ ਵਿਕਸਤ ਹੋ ਰਹੇ ਸਬੰਧ ਦੇਖ ਰਹੇ ਹਾਂ। ਅਸੀਂ ਸੋਲੋਮਨ ਟਾਪੂ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਅਤੇ ਵਿਕਾਸ ਦੇ ਰਾਹ 'ਤੇ ਅੱਗੇ ਵਧਣ 'ਚ ਮਦਦ ਕਰਾਂਗੇ, ਜਿਸ ਦਾ ਰਾਹ ਉਸ ਨੇ ਖੁਦ ਚੁਣਿਆ ਹੈ।

ਇਸ ਮੌਕੇ 'ਤੇ ਸੋਲੋਮਨ ਦੇ ਵਿਦੇਸ਼ ਮੰਤਰੀ ਜੇਰੇਮੀਆ ਮਾਨਲੇ ਵੀ ਮੌਜੂਦ ਰਹੇ। ਮਾਨਲੇ ਨੇ ਆਖਿਆ ਕਿ ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਸਾਂਝੇਦਾਰ ਚੀਨ ਨੂੰ ਕੂਟਨੀਤਕ ਮਾਨਤਾ ਦੇਣ ਦਾ ਫੈਸਲਾ ਰਾਸ਼ਟਰੀ ਜ਼ਰੂਰਤਾਂ ਦੇ ਮੁਤਾਬਕ ਹੈ। ਸਾਡੇ ਦੇਸ਼ ਸਾਹਮਣੇ ਵਿਕਾਸ ਸਬੰਧੀ ਚੁਣੌਤੀਆਂ ਵੱਡੀਆਂ ਹਨ, ਸਾਨੂੰ ਚੀਨ ਸਮੇਤ ਵੱਖ-ਵੱਖ ਦੇਸ਼ਾਂ ਦੇ ਨਾਲ ਭਾਈਵਾਲੀ ਵਧਾਉਣ ਦੀ ਜ਼ਰੂਰਤ ਹੈ। ਕਮਿਊਨਿਸਟ ਪਾਰਟੀ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਤੋਂ ਸਿਰਫ ਕੁਝ ਹਫਤੇ ਪਹਿਲਾਂ ਸੋਲੋਮਨ ਟਾਪੂ ਦਾ ਫੈਸਲਾ ਬੀਜ਼ਿੰਗ ਲਈ ਵੱਡੀ ਸਫਲਤਾ ਹੈ ਕਿਉਂਕਿ ਇਸ ਨਾਲ ਤਾਇਵਾਨ ਹੋਰ ਅਲਗ-ਥਲਗ ਪੈ ਗਿਆ ਹੈ। ਹੁਣ ਸਿਰਫ 15 ਦੇਸ਼ਾਂ ਤੋਂ ਤਾਇਵਾਨ ਨੂੰ ਮਾਨਤਾ ਹਾਸਲ ਹੈ। ਜ਼ਿਕਰਯੋਗ ਹੈ ਕਿ 1949 ਦੇ ਗ੍ਰਹਿ ਯੁੱਧ ਦੀ ਸਮਾਪਤੀ ਤੋਂ ਬਾਅਦ ਤਾਇਵਾਨ ਪ੍ਰਭੂਸਤਾ ਰਾਸ਼ਟਰ ਹੈ ਪਰ ਚੀਨ ਉਸ ਨੂੰ ਆਪਣਾ ਖੇਤਰ ਮੰਨਦਾ ਹੈ ਅਤੇ ਵਚਨਬੱਧਤਾ ਜਤਾਈ ਹੈ ਕਿ ਜ਼ਰੂਰਤ ਪੈਣ 'ਤੇ ਤਾਕਤ ਨਾਲ ਵੀ ਉਹ ਇਸ ਨੂੰ ਹਾਸਲ ਕਰੇਗਾ।


Khushdeep Jassi

Content Editor

Related News