ਦੁਨੀਆ ਭਰ ''ਚ ਸੁਰਖੀਆਂ ''ਚ ਬਣੀ ਇਹ ਬੱਚੀ ਪਰ ਨਾਲ ਜੁੜੀ ਹੈ ਭਾਵੁਕ ਕਰ ਦੇਣ ਵਾਲੀ ਕਹਾਣੀ

06/02/2018 5:55:08 PM

ਕੈਰੋਲਿਨਾ— ਅਮਰੀਕਾ ਦੇ ਕੈਰੋਲਿਨਾ 'ਚ ਕ੍ਰਿਸ਼ੀਅਨ ਹੈਰਿਸ ਨਾਂ ਦੀ ਇਹ ਬੱਚੀ ਸੁਰਖੀਆਂ 'ਚ ਬਣੀ ਹੋਈ ਹੈ। ਜੋ ਵੀ ਇਸ ਬੱਚੀ ਨੂੰ ਦੇਖਦਾ ਹੈ ਬਸ ਦੇਖਦਾ ਹੀ ਰਹਿ ਜਾਂਦਾ ਹੈ। ਕ੍ਰਿਸ਼ੀਅਨ ਹੈਰਿਸ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਬੱਚਿਆਂ ਨੂੰ ਟੱਕਰ ਦੇ ਰਹੀ ਹੈ ਅਤੇ ਦੁਨੀਆ ਭਰ 'ਚ ਸਾਰਿਆਂ ਦੀ ਪਸੰਦੀਦਾ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਪਰ ਉਸ ਦੀਆਂ ਤਸਵੀਰਾਂ ਨਾਲ ਇਕ ਬੇਹੱਦ ਭਾਵੁਕ ਕਰ ਦੇਣ ਵਾਲੀ ਕਹਾਣੀ ਵੀ ਜੁੜੀ ਹੈ। 

PunjabKesari
ਅਮਰੀਕਾ ਦੇ ਕੈਰੋਲਿਨਾ 'ਚ ਰਹਿਣ ਵਾਲੀ ਬ੍ਰਿਟ ਹੈਰਿਸ ਜਦੋਂ ਮਾਂ ਬਣੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਰ ਇਕ ਗਮ ਨੇ ਇਨ੍ਹਾਂ ਖੁਸ਼ੀਆਂ ਨੂੰ ਫਿੱਕਾ ਕਰ ਦਿੱਤਾ ਸੀ। ਉਹ ਇਹ ਸੀ ਕਿ ਕਾਸ਼ ਕ੍ਰਿਸ਼ੀਅਨ ਦੇ ਪਿਤਾ ਵੀ ਆਪਣੀ ਬੱਚੀ ਨੂੰ ਦੇਖ ਸਕਦੇ। ਦਰਅਸਲ ਬ੍ਰਿਟ ਹੈਰਿਸ ਦੇ ਪਤੀ ਕ੍ਰਿਸਟੋਫਰ ਹੈਰਿਸ ਅਮਰੀਕੀ ਫੌਜ ਵਿਚ ਸਨ। ਉਨ੍ਹਾਂ ਦੀ ਪੋਸਟਿੰਗ ਅਫਗਾਨਿਸਤਾਨ 'ਚ ਸੀ।

PunjabKesari

ਪਿਛਲੇ ਸਾਲ ਅਗਸਤ ਮਹੀਨੇ 'ਚ ਹੀ ਪਤਨੀ ਬ੍ਰਿਟ ਹੈਰਿਸ ਨੇ ਕ੍ਰਿਸਟੋਫਰ ਨੂੰ ਗਰਭਵਤੀ ਹੋਣ ਦੀ ਸੂਚਨਾ ਦਿੱਤੀ ਸੀ। ਕ੍ਰਿਸਟੋਫਰ ਇਸ ਤੋਂ ਬੇਹੱਦ ਖੁਸ਼ ਸਨ। ਉਨ੍ਹਾਂ ਨੇ ਆਪਣੇ ਸਾਥੀ ਫੌਜੀਆਂ ਨੂੰ ਦੱਸਿਆ ਸੀ ਕਿ ਉਹ ਪਿਤਾ ਬਣਨ ਵਾਲਾ ਹੈ ਪਰ ਇਸ ਖੁਸ਼ੀ ਦੀ ਖਬਰ ਮਿਲਣ ਦੇ ਇਕ ਹਫਤੇ ਬਾਅਦ ਹੀ ਇਕ ਧਮਾਕੇ ਵਿਚ ਕ੍ਰਿਸਟੋਫਰ ਦੀ ਮੌਤ ਹੋ ਗਈ। 

PunjabKesari
ਕ੍ਰਿਸਟੋਫਰ ਦੀ ਪਤਨੀ ਬ੍ਰਿਟ ਨੇ ਮੀਡੀਆ ਨੂੰ ਦੱਸਿਆ ਕਿ ਪਤੀ ਨੂੰ ਗੁਆ ਦੇਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਪਰ ਗਰਭ ਵਿਚ ਪਲ ਰਹੀ ਬੱਚੀ ਖਾਤਰ ਉਸ ਨੇ ਖੁਦ ਨੂੰ ਸੰਭਾਲਿਆ। ਬੇਟੀ ਦੇ ਜਨਮ ਤੋਂ ਬਾਅਦ ਬ੍ਰਿਟ ਚਾਹੁੰਦੀ ਸੀ ਕਿ ਉਸ ਨੂੰ ਕ੍ਰਿਸਟੋਫਰ ਦੇ ਸਾਰੇ ਸਾਥੀ ਇਕੱਠੇ ਮਿਲ ਸਕਣ।

PunjabKesari

ਕ੍ਰਿਸ਼ੀਅਨ ਨੂੰ ਮਿਲਣ 'ਤੇ ਕ੍ਰਿਸਟੋਫਰ ਦੇ ਸਾਥੀ ਫੌਜੀਆਂ ਨੇ ਉਸ ਨੂੰ ਆਪਣੀ ਗੋਦੀ 'ਚ ਚੁੱਕਿਆ। ਇਸ ਭਾਵੁਕ ਕਰ ਦੇਣ ਵਾਲੇ ਪਲ ਦੀਆਂ ਤਸਵੀਰਾਂ ਨੂੰ ਬ੍ਰਿਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ, ਜੋ ਕਿ ਵਾਇਰਲ ਹੋ ਗਈਆਂ।

PunjabKesari

ਕ੍ਰਿਸ਼ੀਅਨ ਨੂੰ ਦੁਨੀਆ ਭਰ ਤੋਂ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਉੱਥੇ ਹੀ ਲੋਕ ਕ੍ਰਿਸਟੋਫਰ ਹੈਰਿਸ ਦੀ ਸ਼ਹਾਦਤ ਨੂੰ ਸਲਾਮ ਕਰ ਰਹੇ ਹਨ। ਬ੍ਰਿਟ ਨੇ ਕਿਹਾ ਕਿ ਉਹ ਕੋਸ਼ਿਸ਼ ਕਰੇਗੀ ਕਿ ਆਪਣੇ ਸ਼ਹੀਦ ਪਤੀ ਕ੍ਰਿਸਟੋਫਰ ਦੇ ਫੌਜੀ ਸਾਥੀਆਂ ਦੀ ਟੀਮ ਨੂੰ ਕ੍ਰਿਸ਼ੀਅਨ ਨਾਲ ਜੋੜ ਕੇ ਰੱਖੇ ਤਾਂ ਕਿ ਵੱਡੀ ਹੋਣ 'ਤੇ ਉਸ ਨੂੰ ਪਤਾ ਲੱਗ ਸਕੇ ਕਿ ਉਸ ਦੇ ਪਿਤਾ ਕਿੰਨੇ ਬਹਾਦਰ ਵਿਅਕਤੀ ਸਨ।


Related News