ਪਾਕਿਸਤਾਨ ''ਚ 20 ਸਾਲਾਂ ਬਾਅਦ ਪਹਿਲੀ ਵਾਰ ਦਿਖਾਈ ਦਿੱਤਾ ਸੂਰਜ ਗ੍ਰਹਿਣ

12/26/2019 11:23:20 AM

ਇਸਲਾਮਾਬਾਦ— ਪਾਕਿਸਤਾਨ ਨੇ ਵੀਰਵਾਰ ਨੂੰ 20 ਸਾਲਾਂ 'ਚ ਪਹਿਲੀ ਵਾਰ ਪੂਰਾ ਸੂਰਜ ਗ੍ਰਹਿਣ ਦੇਖਿਆ। ਵਿਗਿਆਨੀਆਂ ਮੁਤਾਬਕ ਚੰਦਰਮਾ ਨੇ 97 ਫੀਸਦੀ ਸੂਰਜ ਨੂੰ ਢੱਕ ਲਿਆ ਤੇ ਇਸ ਕਾਰਨ ਆਕਾਸ਼ 'ਚ ਰਿੰਗ ਆਫ ਫਾਇਰ ਦਿਖਾਈ ਦਿੱਤਾ। ਇੱਥੋਂ ਦੇ ਸਥਾਨਕ ਸਮੇਂ ਮੁਤਾਬਕ ਸੂਰਜ ਗ੍ਰਹਿਣ ਦਾ ਪ੍ਰਭਾਵ ਸਵੇਰੇ 7.35 ਵਜੇ ਤੋਂ ਸ਼ੁਰੂ ਹੋਇਆ। ਇੱਥੇ ਪੂਰੇ ਸੂਰਜ ਗ੍ਰਹਿਣ ਸਵੇਰੇ 8.46 ਤੋਂ 10.30 ਤਕ ਰਿਹਾ। ਹਾਲਾਂਕਿ ਇਸ ਦਾ ਪ੍ਰਭਾਵ ਦੁਪਹਿਰ ਇਕ ਵਜੇ ਤਕ ਰਹਿਣਾ ਹੈ। ਕਰਾਚੀ ਯੂਨੀਵਰਸਿਟੀ ਦੇ ਸਪੇਸ ਅਤੇ ਪਲੈਨੇਟਰੀ ਆਸਟ੍ਰੋਫਿਜ਼ਕਸ (ਇਸਪਾ) ਦੇ ਪ੍ਰੋਫੈਸਰ ਨੇ ਲੋਕਾਂ ਨੂੰ ਇਸ ਦੌਰਾਨ ਨੰਗੀਆਂ ਅੱਖਾਂ ਨਾਲ ਗ੍ਰਹਿਣ ਨਾ ਦੇਖਣ ਦੀ ਅਪੀਲ ਕੀਤੀ ਸੀ ਕਿਉਂਕਿ ਇਸ ਦੀਆਂ ਕਿਰਣਾਂ ਅੱਖਾਂ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ।

PunjabKesari

ਸੂਰਜ ਗ੍ਰਹਿਣ ਦੇ ਪ੍ਰਭਾਵ ਅਤੇ ਸਮੇਂ ਨੂੰ ਲੈ ਕੇ ਵਿਗਿਆਨੀਆਂ ਅਤੇ ਧਾਰਮਿਕ ਗੁਰੂਆਂ ਦੇ ਵੱਖਰੇ ਵਿਚਾਰ ਹਨ। ਕਿਸੇ ਦਾ ਕਹਿਣਾ ਹੈ ਕਿ ਇਸ ਦਾ ਸਕਾਰਾਤਮਕ ਪ੍ਰਭਾਵ ਪਵੇਗਾ ਹਾਲਾਂਕਿ ਕਿਸੇ ਦਾ ਮੰਨਣਾ ਹੈ ਕਿ ਇਹ ਨਾਕਾਰਾਤਮਕ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀਆਂ ਨੇ 1999 'ਚ ਸੂਰਜ ਗ੍ਰਹਿਣ ਦੇਖਿਆ ਸੀ।
ਜ਼ਿਕਰਯੋਗ ਹੈ ਕਿ ਸੂਰਜ ਗ੍ਰਹਿਣ ਸਾਊਦੀ ਅਰਬ ਸਣੇ ਸਾਰੇ ਖਾੜੀ ਦੇਸ਼ਾਂ, ਏਸ਼ੀਆਈ ਦੇਸ਼ਾਂ ਅਤੇ ਆਸਟ੍ਰੇਲੀਆ 'ਚ ਵੀ ਦੇਖਿਆ ਗਿਆ। ਲੋਕ ਕਾਫੀ ਉਤਸ਼ਾਹ ਨਾਲ ਇਸ ਨੂੰ ਦੇਖਿਆ ਗਿਆ।


Related News