ਸਮਾਜ ਸੇਵੀ ਮਨਜੀਤ ਬੋਪਾਰਾਏ ਨੂੰ ਸਦਮਾ, ਮਾਤਾ ਦਾ ਦਿਹਾਂਤ

Tuesday, Feb 15, 2022 - 12:02 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਨਾਮਵਰ ਹਸਤੀ, ਪੰਜਾਬੀ ਲੇਖਕ, ਸਮਾਜ ਸੇਵੀ, ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਦੇ ਵਿਸ਼ੇਸ਼ ਸਕੱਤਰ ਅਤੇ ਆਸਟ੍ਰੇਲੀਅਨ ਸਿੱਖ ਗੇਮਜ਼ ਦੇ ਕਲਚਰਲ ਕੋਆਰਡੀਨੇਟਰ ਮਨਜੀਤ ਬੋਪਾਰਾਏ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ, ਜਦੋਂ ਉਹਨਾਂ ਦੇ ਮਾਤਾ ਜੀ ਸੁਰਜੀਤ ਕੌਰ ਸੰਖੇਪ ਬਿਮਾਰੀ ਤੋਂ ਬਾਅਦ ਬ੍ਰਿਸਬੇਨ ਦੇ ਕਵੀਨ ਐਲਿਜਾਬੈੱਥ ਹਸਪਤਾਲ ਵਿਚ ਜੀਵਨ ਸਫ਼ਰ ਪੂਰਾ ਕਰਦੇ ਹੋਏ ਸਦੀਵੀ ਅਲਵਿਦਾ ਆਖ ਗਏ। ਪਿੰਡ ਘੁਡਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਮਨਜੀਤ ਬੋਪਾਰਾਏ ਜੀ ਦੇ ਮਾਤਾ ਸੁਰਜੀਤ ਕੌਰ ਜੀ 87 ਵਰ੍ਹਿਆਂ ਦੇ ਸਨ, ਉਹਨਾਂ ਦੇ ਪਤੀ ਸਰਦਾਰ ਦਲਬੀਰ ਸਿੰਘ ਬੋਪਾਰਾਏ ਵੀ ਇਤਿਹਾਸ ਦੇ ਖੋਜੀ ਅਤੇ ਲੇਖਕ ਹਨ। ਮਨਜੀਤ ਬੋਪਾਰਾਏ ਜੀ ਦੇ ਮਾਤਾ ਜੀ ਦਾ ਸੰਸਕਾਰ ਮਿਤੀ 18 ਫ਼ਰਵਰੀ ਨੂੰ ਮਾਊਂਟ ਥਾਮਸਨ ਕੈਰੀਮੀਟੋਰੀਅਮ ਨਰਸਰੀ ਰੋਡ ਵਿਖੇ ਸ਼ੁੱਕਰਵਾਰ 2 ਵਜੇ ਹੋਵੇਗਾ ਅਤੇ ਉਹਨਾਂ ਦੇ ਨਮਿਤ ਅੰਤਿਮ ਅਰਦਾਸ ਉਸੇ ਦਿਨ ਸ਼ਾਮ ਨੂੰ 3 ਵਜੇ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿਖੇ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : 58 ਸਾਲ ਬਾਅਦ ਪੁਲਸ ਨੇ 9 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ’ਤੇ ਹੱਤਿਆ ਦਾ ਮਾਮਲਾ ਸੁਲਝਾਇਆ

ਦੁੱਖ ਦੀ ਇਸ ਘੜੀ ਵਿਚ ਦੇਸ਼ ਵਿਦੇਸ਼ ਤੋਂ ਨਾਮਵਰ ਸ਼ਖ਼ਸੀਅਤਾਂ ਸੁੱਖੀ ਬਾਠ ਕੈਨੇਡਾ, ਪ੍ਰੋ ਗੁਰਭਜਨ ਗਿੱਲ, ਸਰਬਜੀਤ ਸਿੰਘ ਢਿੱਲੋਂ, ਅਮਰਜੀਤ ਮਾਹਲ, ਅਵਨਿੰਦਰ ਲਾਲੀ, ਬਿਕਰਮਜੀਤ ਮੱਟਰਾਂ, ਬਿਕਰਮਜੀਤ ਬਾਈ, ਬਿਕਰਮਜੀਤ ਚੰਦੀ, ਪਿੰਕੀ ਸਿੰਘ, ਪ੍ਰਭਜੋਤ ਸਿੰਘ ਸੰਧੂ, ਰੌਕੀ ਭੁੱਲਰ, ਪ੍ਰਣਾਮ ਹੇਅਰ, ਹੈਪੀ ਧਾਮੀ, ਪਾਲ ਰਾਊਕੇ, ਸਰਬਜੀਤ ਸੋਹੀ, ਜਰਨੈਲ ਬਾਸੀ, ਹਰਦਿਆਲ ਬਿਨਿੰਗ, ਰਘਬੀਰ ਸਰਾਏ, ਪਰਮਜੀਤ ਸਰਾਏ, ਦਲਵੀਰ ਹਲਵਾਰਵੀ, ਸੁਰਜੀਤ ਸੰਧੂ, ਮਲਵਿੰਦਰ ਪੰਧੇਰ, ਦੀਪਇੰਦਰ ਸਿੰਘ, ਜਸਪਾਲ ਸਿੰਘ ਸੰਧੂ, ਡਾ ਬਰਨਾਰਡ ਮਲਿਕ, ਰੁਪਿੰਦਰ ਸੋਜ਼, ਮਾਸਟਰ ਪਰਮਿੰਦਰ ਸਿੰਘ, ਮੇਘ ਰਾਜ ਮਿੱਤਰ, ਬਲਦੇਵ ਨਿੱਜਰ, ਰਛਪਾਲ ਹੇਅਰ, ਸਤਵਿੰਦਰ ਟੀਨੂੰ, ਨਰੇਸ਼ ਮਹਿਰੋਕ, ਜਗਤਾਰ ਸਿੰਘ ਖਰੌੜ ਆਦਿ ਨੇ ਬੋਪਾਰਾਏ ਜੀ ਨਾਲ ਹਮਦਰਦੀ ਪ੍ਰਗਟ ਕਰਦਿਆਂ ਆਪਣਾ ਸ਼ੋਕ ਸੰਦੇਸ਼ ਭੇਜਿਆ।


Vandana

Content Editor

Related News