Report: ਸੋਸ਼ਲ ਮੀਡੀਆ ’ਤੇ ਸਾਜਿਸ਼ ਦੇ ਤਹਿਤ, ‘ਮੁਸਲਿਮ ਬ੍ਰਦਰਹੁੱਡ’ ਚਲਾ ਰਿਹਾ ਭਾਰਤ ਵਿਰੋਧੀ ਮੁਹਿੰਮ

Sunday, Oct 03, 2021 - 02:51 PM (IST)

Report: ਸੋਸ਼ਲ ਮੀਡੀਆ ’ਤੇ ਸਾਜਿਸ਼ ਦੇ ਤਹਿਤ, ‘ਮੁਸਲਿਮ ਬ੍ਰਦਰਹੁੱਡ’ ਚਲਾ ਰਿਹਾ ਭਾਰਤ ਵਿਰੋਧੀ ਮੁਹਿੰਮ

ਇੰਟਰਨੈਸ਼ਨਲ ਡੈਸਕ:  ਅਰਬ ਦੇਸ਼ਾਂ ’ਚ ਸੋਸ਼ਲ ਮੀਡੀਆ ’ਤੇ ਭਾਰਤ ਨੂੰ ਬਦਨਾਮ ਕਰਨ ਲਈ ਹਿੰਦੂਆਂ ਦੇ ਖ਼ਿਲਾਫ ਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੇ ਹਿੰਦੂ ਬਹੁ-ਗਿਣਤੀ ਕਮਿਊਨਟੀ ਦੇ ਲੋਕ ਮੁਸਲਮਾਨਾਂ ’ਤੇ ਅੱਤਿਆਚਾਰ ਕਰ ਰਹੇ ਹਨ। ਭਾਰਤ ਨੂੰ ਕੰਮਜ਼ੋਰ ਕਰਨ ਦੀ ਇਸ ਸਾਜ਼ਿਸ਼ ਨੂੰ ਲੈ ਕੇ ਹੁਣ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਕੱਟੜ ਇਸਲਾਮਿਕ ਸੰਗਠਨ ‘ਮੁਸਲਿਮ ਬ੍ਰਦਰਹੁਡ’ ਨੇ ਭਾਰਤ ਦੇ ਆਰਥਿਕ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਹੈ। 

‘ਮੁਸਲਿਮ ਬ੍ਰਦਰਹੁੱਡ ਅਰਾਇਵਜ਼ ਇੰਨ ਇੰਡੀਆ’ ਸਿਖਰ ਵਾਲੀ ਰਿਪੋਰ ਦੇ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਟਵਿੱਟਰ ’ਤੇ ਸ਼ੇਅਰ ਕੀਤਾ ਜਾ ਰਿਹਾ ਹੈ। #BoycottIndianProducts ਹੈਸ਼ਟੈਗ ਭਾਰਤ ਦੇ ਖ਼ਿਲਾਫ ਇਸ ਮੁਹਿੰਮ ਦਾ ਹਿੱਸਾ ਸੀ। ਇਕ ਰਿਪੋਰਟ ਦੇ ਮੁਤਾਬਕ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਮੁਹਿੰਮ ਨੂੰ ਹਵਾ ਦੇਣ ਦੇ ਲਈ ਅਲ ਜਜੀਰਾ ਮੁਸਲਿਮ ਬ੍ਰਦਰਹੁੱਡ ਨਾਲ ਹਮਦਰਦੀ ਰੱਖਣ ਵਾਲੇ ਕਈ ਮੀਡੀਆ ਹਾਊਸਾਂ ਨੇ ਭਾਰਤ ਵਿਰੋਧੀ ‘ਸਮਾਚਾਰ ਲੇਖ’ ਵੀ ਪ੍ਰਕਾਸ਼ਿਤ ਕੀਤੇ ਸਨ। ਜ਼ਿਆਦਾਤਰ ਯੂਜ਼ਰਸ ਨੇ ਅਰਬੀ ਹੈਸ਼ਟੈਗ ਦੀ ਵਰਤੋਂ ਕੀਤੀ ਪਰ ਕੁੱਝ ਨੇ ਅੰਗਰੇਜ਼ੀ ’ਚ #BoycottIndianProducts ਅਤੇ #IndiaIsKillingMuslims ਵਰਗੇ ਟੈਗ ਟਵੀਟ ਕੀਤੇ।ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਟਵੀਟ ਮੁਸਲਿਮ ਦੇਸ਼ਾਂ ਅਤੇ ਮੰਨੇ-ਪਰਮੰਨੇ ਲੋਕਾਂ ਵਲੋਂ ਕੀਤੇ ਗਏ ਸਨ,ਜਿਨ੍ਹਾਂ ਦੇ ਟਵਿੱਟਰ ਹੈਂਡਲ ਵੈਰੀਫਾਈਡ ਹਨ।

ਸੋਸ਼ਲ ਮੀਡੀਆ ’ਤੇ #BoycottIndianProducts ਮੁਹਿੰਮ ਹਾਲ ਹੀ ’ਚ ਅਸਮ ’ਚ ਉਲੰਘਣਾ ਕਰਨ ਵਾਲੇ ਦੇ ਖ਼ਿਲਾਫ ਬੇਦਖ਼ਲੀ ਮੁਹਿੰਮ ਦੇ ਬਾਅਦ ਸ਼ੁਰੂ ਕੀਤਾ ਗਿਆ ਸੀ। ਇਸ ਮੁਹਿੰਮ ਦੌਰਾਨ ਕੁੱਝ ਬਾਂਗਲਾਦੇਸ਼ੀ ਉਲੰਘਣਾ ਕਰਨ ਵਾਲੇ ਹਿੰਸਕ ਹੋ ਗਏ ਸਨ ਅਤੇ ਪੁਲਸ ’ਤੇ ਹਮਲਾ ਕਰ ਦਿੱਤਾ ਸੀ। ਇਸ ਘਟਨਾ ਦੇ ਲਈ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪਾਕਿਸਤਾਨ ਤੁਰਸੀ ਮਿਸਰ ਅਤੇ ਇਰਾਕ ਸਮੇਂ ਮੱਧ ਪੂਰਵ ਦੇ ਇਸਲਾਮਿਕ ਦੇਸ਼ਾਂ ਦੇ ਲੋਕਾਂ ਨੇ ਭਾਰਤ ’ਚ ਬਣੇ ਉਤਪਾਦਾਂ ਦਾ ਬਾਈਕਾਟ ਦਾ ਮੁਹਿੰਮ ਸ਼ੁਰੂ ਕੀਤਾ ਸੀ। 


author

Shyna

Content Editor

Related News