ਤਾਂ ਇਸ ਕਾਰਨ ਮੋਟੇ ਹੁੰਦੇ ਜਾ ਰਹੇ ਹਨ ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ

Tuesday, Feb 06, 2018 - 09:49 PM (IST)

ਤਾਂ ਇਸ ਕਾਰਨ ਮੋਟੇ ਹੁੰਦੇ ਜਾ ਰਹੇ ਹਨ ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ

ਪਯੋਂਗਯਾਂਗ— ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਆਪਣੀ ਜਵਾਨੀ 'ਚ ਕਾਫੀ ਵੇਟਲਿਫਟਿੰਗ ਕੀਤੀ ਹੈ, ਇਸੇ ਕਾਰਨ ਹੁਣ ਉਹ ਮੋਟੇ ਹੁੰਦੇ ਜਾ ਰਹੇ ਹਨ। ਇਹ ਗੱਲ ਨਾਰਥ ਕੋਰੀਆ ਦੇ ਹੀ ਇਕ ਸ਼ਖਸ ਵੱਲੋਂ ਦੱਸੀ ਗਈ ਹੈ ਜੋ ਕਿ ਉਥੇ ਦੀ ਅਗਵਾਈ 'ਤੇ ਪੂਰੀ ਨਜ਼ਰ ਰੱਖਦਾ ਹੈ। ਨਾਰਥ ਕੋਰੀਆ ਉਥੇ ਲਾਗੂ ਅਜੀਬੋ ਗਰੀਬ ਕਾਨੂੰਨਾਂ ਤੇ ਕਿਮ ਜੋਂਗ ਨੂੰ ਲੈ ਕੇ ਚਰਚਾ 'ਚ ਰਹਿੰਦਾ ਹੈ। ਉਥੇ ਦੀਆਂ ਖਬਰਾਂ ਕਾਫੀ ਮੁਸ਼ਕਿਲ ਨਾਲ ਬਾਹਰ ਆਉਂਦੀਆਂ ਹਨ ਅਜਿਹੇ 'ਚ ਲੋਕ ਉਥੋਂ ਜੁੜੀ ਹਰੇਕ ਚੀਜ਼ ਬਾਰੇ ਜਾਨਣਾ ਚਾਹੁੰਦੇ ਹਨ। ਪਿਛਲੇ ਦਿਨੀਂ ਕਿਮ ਜੋਂਗ ਦੇ ਵਧਦੇ ਭਾਰ ਦਾ ਕਾਫੀ ਮਜ਼ਾਕ ਉਡਾਇਆ ਗਿਆ ਸੀ। ਇਥੇ ਤਕ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਮ ਨੂੰ ਇਸ਼ਾਰਿਆਂ ਇਸ਼ਾਰਿਆਂ 'ਚ ਮੋਟਾ ਕਹਿ ਦਿੱਤਾ ਸੀ।
ਮਾਇਕਲ ਨੇ ਕਿਹਾ ਕਿ ਜਿਹੜੇ ਲੋਕ ਵੇਟਲਿਫਟਿੰਗ ਛੱਡ ਦਿੰਦੇ ਹਨ ਉਹ ਵੀ ਮੋਟੇ ਹੋਣ ਲੱਗ ਜਾਂਦੇ ਹਨ। ਇਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਮਾਇਕਲ ਨੇ ਕਿਹਾ ਕਿ ਜੇਕਰ ਤੁਸੀਂ ਕਿਮ ਜੋਂਗ ਦੀ 2009 ਦੀ ਤਸਵੀਰ ਦੇਖੋਗੇ ਤਾਂ ਉਸ 'ਚ ਉਹ ਕਾਫੀ ਮੋਟਾ ਤੇ ਬਾਡੀ ਬਿਲਡਰ ਵਰਗਾ ਲੱਗਦਾ ਸੀ। ਦੱਸ ਦਈਏ ਕਿ ਇਨ੍ਹਾਂ ਦਿਨੀਂ ਵੇਟਲਿਫਟਿੰਗ ਨਾਰਥ ਕੋਰੀਆ ਦਾ ਬਹੁਤ ਮਸ਼ਹੂਰ ਖੇਡ ਮੰਨਿਆ ਦਾ ਰਿਹਾ ਹੈ। ਲੰਡਨ ਓਲੰਪਿਕਸ 2012 'ਚ ਨਾਰਥ ਕੋਰੀਆ ਇਸ ਖੇਡ 'ਚ ਦੂਜੇ ਤੇ ਰਿਓ ਓਲੰਪਿਕ 2016 'ਚ ਚੌਥੇ ਨੰਬਪ 'ਤੇ ਰਿਹਾ ਸੀ।


Related News