ਰੂਸ ’ਚ 130 ਸਾਲਾਂ ਬਾਅਦ ‘ਸਨੋ ਐਮਰਜੈਂਸੀ’, ਚੌਥੀ ਮੰਜ਼ਿਲ ਤੱਕ ਜੰਮੀ ਬਰਫ਼
Tuesday, Jan 20, 2026 - 10:08 AM (IST)
ਮਾਸਕੋ (ਇੰਟ.)- ਰੂਸ ’ਚ ਬਰਫ਼ਬਾਰੀ ਦੇ ਰਿਕਾਰਡ ਟੁੱਟ ਰਹੇ ਹਨ। ਇੱਥੋਂ ਦੇ ਸ਼ਹਿਰ ਕਾਮਚਟਕਾ ਵਿਚ ਇੰਨੀ ਬਰਫ਼ਬਾਰੀ ਹੋਈ ਹੈ ਕਿ ਇਮਾਰਤਾਂ ਚੌਥੀ ਮੰਜ਼ਿਲ ਤੱਕ ਬਰਫ਼ ਨਾਲ ਢਕੀਆਂ ਗਈਆਂ ਹਨ। ਇੰਨੀ ਉਚਾਈ ਤੱਕ ਬਣੇ ਬਰਫ਼ ਦੇ ਪਹਾੜ ਨਾ ਸਿਰਫ਼ ਆਮ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ, ਸਗੋਂ ਜਾਨ ਲਈ ਖ਼ਤਰਾ ਵੀ ਬਣ ਚੁੱਕੇ ਹਨ। ਛੱਤ ਤੋਂ ਬਰਫ਼ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ ਨਾਲ ਕੁੜੱਤਣ ਤੇ ਚੀਨ ਨਾਲ ਦੋਸਤੀ ! ਕੈਨੇਡਾ ਦੀ ਵਿਦੇਸ਼ ਨੀਤੀ ਨੇ ਲਿਆਂਦਾ ਵੱਡਾ ਭੂਚਾਲ
ਇੱਥੇ ਐਮਰਜੈਂਸੀ ਵੀ ਐਲਾਨ ਦਿੱਤੀ ਗਈ ਹੈ। ਰੂਸ ਵਿਚ ਅਜਿਹੀ ਬਰਫ਼ਬਾਰੀ ਪੂਰੇ 130 ਸਾਲਾਂ ਬਾਅਦ ਹੋ ਰਹੀ ਹੈ। ਕਾਮਚਟਕਾ ਦੀਆਂ ਸਾਰੀਆਂ ਵੀਡੀਓਜ਼ ਡਰਾਉਣ ਵਾਲੀਆਂ ਹਨ। ਵਾਇਰਲ ਵੀਡੀਓਜ਼ ਨੂੰ ਦੇਖਣ ਵਾਲੇ ਇਸ ਨੂੰ ਕੁਦਰਤ ਦੀ ਚਿਤਾਵਨੀ ਮੰਨ ਰਹੇ ਹਨ। ਦੂਜੇ ਪਾਸੇ, ਕੁਝ ਯੂਜ਼ਰਸ ਇਨ੍ਹਾਂ ਵੀਡੀਓਜ਼ ਨੂੰ ਏ.ਆਈ. ਦਾ ਨਤੀਜਾ ਵੀ ਦੱਸ ਰਹੇ ਹਨ।
ਇਹ ਵੀ ਪੜ੍ਹੋ: SA; ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਬੁੱਝ ਗਏ 13 ਘਰਾਂ ਦੇ ਚਿਰਾਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
