ਯੂਕੇ: ਦੁਨੀਆ ਦੇ ਸਭ ਤੋਂ ਛੋਟੇ ਬੱਸ ਡਰਾਈਵਰ ਦਾ ਨਾਮ ਗਿੰਨੀਜ਼ ਰਿਕਾਰਡ 'ਚ ਦਰਜ਼

Thursday, Sep 17, 2020 - 05:09 PM (IST)

ਯੂਕੇ: ਦੁਨੀਆ ਦੇ ਸਭ ਤੋਂ ਛੋਟੇ ਬੱਸ ਡਰਾਈਵਰ ਦਾ ਨਾਮ ਗਿੰਨੀਜ਼ ਰਿਕਾਰਡ 'ਚ ਦਰਜ਼

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਗਿੰਨੀਜ਼ ਰਿਕਾਰਡ ਇੱਕ ਅਜਿਹਾ ਜ਼ਰੀਆ ਹੈ ਜੋ ਕਿਸੇ ਵੀ ਖੇਤਰ ਵਿੱਚ ਖਾਸ ਮੁਹਾਰਤ ਹਾਸਿਲ ਲੋਕਾਂ ਨੂੰ ਸੰਸਾਰ ਪੱਧਰ 'ਤੇ ਪ੍ਰਸਿੱਧੀ ਦਵਾਉਂਦਾ ਹੈ। ਇਸ ਦੀ ਹੀ ਇੱਕ ਲੜੀ ਤਹਿਤ ਹੈਮਪਸ਼ਾਇਰ ਦੇ ਇਕ ਆਦਮੀ ਨੇ ਦੁਨੀਆ ਦੇ ਸਭ ਤੋਂ ਛੋਟੇ ਬੱਸ ਡਰਾਈਵਰ  (ਕੱਦ 136.2 ਸੈਂਟੀਮੀਟਰ, 4 ਫੁੱਟ 5.6 ਇੰਚ) ਵਜੋਂ ਆਪਣਾ ਨਾਮ ਗਿੰਨੀਜ਼ ਵਰਲਡ ਰਿਕਾਰਡ ਵਿੱਚ ਦਰਜ਼ ਕਰਵਾਇਆ ਹੈ। 

ਫ੍ਰੈਂਕ ਫੀਕ ਹੈਚਮ ਨਾਮ ਦੇ ਇਸ ਵਿਅਕਤੀ ਨੇ ਬੱਸ ਡਰਾਈਵਰ ਭਰਤੀ ਹੋਣ ਤੋਂ ਪਹਿਲਾਂ 20 ਸਾਲਾਂ ਤੋਂ ਵੱਧ ਸਮੇਂ ਲਈ ਕਾਰ ਚਲਾਈ ਸੀ ਪਰ 2017 ਵਿੱਚ ਉਸਨੇ ਬੱਸ ਡ੍ਰਾਈਵਿੰਗ ਟੈਸਟ ਦੇਣ ਦਾ ਫੈਸਲਾ ਕਰ ਲਿਆ। ਜਿਸ ਲਈ ਆਪਣੇ ਕੱਦ ਕਰਕੇ ਉਸ ਨੂੰ ਕੋਈ ਖਾਸ ਸੋਧ ਦੀ ਜ਼ਰੂਰਤ ਨਹੀਂ ਪਈ, ਉਸ ਨੂੰ ਬੱਸ ਆਪਣੀ ਸੀਟ ਅਤੇ ਸਟੀਅਰਿੰਗ ਵ੍ਹੀਲ ਨੂੰ ਆਪਣੇ ਅਨੁਕੂਲ ਬਨਾਉਣ ਦੀ ਲੋੜ ਸੀ। ਹੁਣ ਹੈਚਮ ਨਵੇਂ ਵਿਸ਼ਵ ਰਿਕਾਰਡ ਧਾਰਕਾਂ ਦੇ ਸਮੂਹ ਵਿਚੋਂ ਇਕ ਹੈ, ਜਿਸ ਨੂੰ ਗਿੰਨੀਜ਼ ਨੇ 2021 ਦੇ ਰਿਕਾਰਡ ਦੀ ਕਿਤਾਬ ਵਿੱਚ ਦਰਜ਼ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਜ਼ੁਰਮ 'ਚ ਭਾਰਤੀ ਸ਼ਖਸ ਨੂੰ ਉਮਰਕੈਦ

ਗਿੰਨੀਜ਼ ਵਰਲਡ ਰਿਕਾਰਡ ਦੇ ਇਕ ਬੁਲਾਰੇ ਅਨੁਸਾਰ ਫਰੈਂਕ ਹਰ ਰੋਜ਼ ਵੱਖ-ਵੱਖ ਲੋਕਾਂ ਨੂੰ ਮਿਲਣਾ ਅਤੇ ਆਪਣੇ ਭਾਈਚਾਰੇ ਦੀ ਸੇਵਾ ਵਿਚ ਮਦਦ ਕਰਨਾ ਪਸੰਦ ਕਰਦਾ ਹੈ। ਇਸ ਤੋਂ ਇਲਾਵਾ ਉਸ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਦੌਰਾਨ ਵੀ ਮੁੱਖ ਕਾਰਜਕਰਤਾ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ।

ਪੜ੍ਹੋ ਇਹ ਅਹਿਮ ਖਬਰ- ਖੁਫੀਆ ਸੂਤਰਾਂ ਦਾ ਦਾਅਵਾ, ਅਲੀਬਾਬਾ ਸਰਵਰ ਭਾਰਤੀ ਉਪਭੋਗਤਾਵਾਂ ਦਾ ਡਾਟਾ ਕਰ ਰਿਹਾ ਚੋਰੀ


author

Vandana

Content Editor

Related News