ਕੋਸਟਾਰਿਕਾ ’ਚ ਛੋਟਾ ਜਹਾਜ਼ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ

Saturday, Oct 22, 2022 - 11:42 PM (IST)

ਕੋਸਟਾਰਿਕਾ ’ਚ ਛੋਟਾ ਜਹਾਜ਼ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ

ਸੈਨ ਜੋਸ : ਕੋਸਟਾਰਿਕਾ ਦੇ ਤੱਟ ਨੇੜੇ ਕੈਰੇਬੀਅਨ ਸਾਗਰ ’ਚ ਸ਼ਨੀਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ’ਚ 6 ਲੋਕ ਸਵਾਰ ਸਨ, ਜਿਨ੍ਹਾਂ ਦੀ ਇਸ ਘਟਨਾ ’ਚ ਮੌਤ ਹੋਣ ਦਾ ਖ਼ਦਸ਼ਾ ਹੈ। ਸੁਰੱਖਿਆ ਮੰਤਰੀ ਜਾਰਜ ਟੋਰੇਸ ਮੁਤਾਬਕ ਜਹਾਜ਼ ’ਚ ਸਵਾਰ 5 ਲੋਕ ਜਰਮਨ ਦੇ ਨਾਗਰਿਕ ਸਨ ਅਤੇ ਪਾਇਲਟ ਸਵਿਟਜ਼ਰਲੈਂਡ ਦਾ ਨਿਵਾਸੀ ਸੀ।

ਇਹ ਖ਼ਬਰ ਵੀ ਪੜ੍ਹੋ : ਗੁਰੂਆਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਦਾ ਰਹਾਂਗਾ : PM ਮੋਦੀ

ਕੋਸਟਾਰਿਕਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਇੰਜਣ ਵਾਲੇ ਛੋਟੇ ਜਹਾਜ਼ ਦੇ ਟੁਕੜੇ ਸ਼ਨੀਵਾਰ ਨੂੰ ਬਰਾਮਦ ਕੀਤੇ ਗਏ। ਜਹਾਜ਼ ਸ਼ੁੱਕਰਵਾਰ ਨੂੰ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ।


author

Manoj

Content Editor

Related News