ਚੈੱਕ ਗਣਰਾਜ ''ਚ ਹਾਦਸਾਗ੍ਰਸਤ ਹੋਇਆ ਜਹਾਜ਼, ਦੋ ਲੋਕਾਂ ਦੀ ਮੌਤ

Saturday, Sep 28, 2019 - 01:24 PM (IST)

ਚੈੱਕ ਗਣਰਾਜ ''ਚ ਹਾਦਸਾਗ੍ਰਸਤ ਹੋਇਆ ਜਹਾਜ਼, ਦੋ ਲੋਕਾਂ ਦੀ ਮੌਤ

ਪਰਾਗਵੇ— ਪੱਛਮੀ ਚੈੱਕ ਗਣਰਾਜ 'ਚ ਇਕ ਪਿੰਡ ਕੋਲ ਛੋਟਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ 'ਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਚੈੱਕ ਗਣਰਾਜ ਦੀ ਪੁਲਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੂੰ ਪਿੰਡ ਕੋਲੋਂ ਛੋਟੇ ਹਵਾਈ ਜਹਾਜ਼ ਦਾ ਮਲਬਾ ਅਤੇ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ।

ਸਥਾਨਕ ਮੀਡੀਆ ਮੁਤਾਬਕ ਮ੍ਰਿਤਕਾਂ 'ਚ ਇਕ 38 ਸਾਲਾ ਔਰਤ ਤੇ ਇਕ 66 ਸਾਲਾ ਵਿਅਕਤੀ ਸ਼ਾਮਲ ਹਨ। ਪੁਲਸ ਨੇ ਕਿਹਾ ਕਿ ਹਵਾਈ ਜਹਾਜ਼ ਨੇ ਕਲਾਤੋਵੀ ਕੋਲ ਚਾਲੋਉਪਕੀ ਹਵਾਈ ਅੱਡੇ 'ਤੇ ਲੈਂਡ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਹਵਾਈ ਜਹਾਜ਼ ਉੱਥੇ ਪੁੱਜਣ ਤੋਂ ਪਹਿਲਾਂ ਹੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਮਾਮਲੇ ਸਬੰਧੀ ਜਾਂਚ ਜਾਰੀ ਹੈ।


Related News