ਓਨਟਾਰੀਓ ''ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਦੀ ਮੌਤ

Saturday, Jun 03, 2017 - 11:57 AM (IST)

ਓਨਟਾਰੀਓ ''ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਦੀ ਮੌਤ

ਓਨਟਾਰੀਓ— ਕੈਨੇਡਾ ਦੇ ਸੈਂਟਰਲ ਓਨਟਾਰੀਓ 'ਚ ਸ਼ੁੱਕਰਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸ਼ਾਮ ਨੂੰ ਲਗਭਗ 5 ਵਜੇ ਮੁਸਕੋਕਾ ਹਵਾਈਅੱਡੇ ਦੇ ਬਾਹਰ ਗਰੇਵਨਹਰਸਟ 'ਚ ਹਾਈਵੇਅ 11 ਅਤੇ 118 'ਤੇ ਇਹ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਅਜੇ ਤਕ ਮਰਨ ਵਾਲਿਆਂ ਦੀ ਪਛਾਣ ਦੱਸੀ ਨਹੀਂ ਗਈ ਪਰ ਉਹ ਬਰੈਸਬ੍ਰਿਜ ਅਤੇ ਸਟਾਰਟਫੋਰਡ ਦੇ ਰਹਿਣ ਵਾਲੇ ਸਨ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ਾਮ ਤਕ ਉੱਥੇ ਸਬੂਤਾਂ ਦੀ ਭਾਲ ਕਰਦੀ ਦੇਖੀ ਗਈ। ਪੁਲਸ ਨੇ ਕਿਹਾ ਜਾਂਚ ਮਗਰੋਂ ਹੀ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇਗੀ।


Related News