ਸਲੋਵੇਨੀਆ ਦੇ ਪ੍ਰਧਾਨ ਮੰਤਰੀ ਨੇ ਅਸਤੀਫੇ ਦਾ ਕੀਤਾ ਐਲਾਨ
Monday, Jan 27, 2020 - 05:27 PM (IST)

ਲੁਬਲਿਯਾਨਾ (ਭਾਸ਼ਾ): ਸਲੋਵੇਨੀਆ ਦੇ ਪ੍ਰਧਾਨ ਮੰਤਰੀ ਮਰਿਯਨ ਸਾਰੇਜ਼ ਨੇ ਸੋਮਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ। ਉਹਨਾਂ ਨੇ ਤਾਜ਼ਾ ਚੋਣਾਂ ਕਰਵਾਏ ਜਾਣ ਦੀ ਵੀ ਗੱਲ ਕਹੀ। ਇਸ ਤੋਂ ਪਹਿਲਾਂ ਉਹਨਾਂ ਦੇ ਵਿੱਤ ਮੰਤਰੀ ਨੇ ਵੀ ਅਸਤੀਫਾ ਦੇ ਦਿੱਤਾ ਸੀ। ਸਾਰੇਜ਼ ਨੇ ਪੱਤਰਕਾਰਾਂ ਨੂੰ ਕਿਹਾ,''ਸੰਸਦ ਦੇ ਇਹਨਾਂ ਮੈਂਬਰਾਂ ਅਤੇ ਇਸ ਗਠਜੋੜ ਦੇ ਨਾਲ ਮੈਂ ਲੋਕਾਂ ਦੀਆਂ ਆਸਾਂ ਪੂਰੀਆਂ ਨਹੀਂ ਕਰ ਸਕਦਾ।'' ਉਹਨਾਂ ਨੇ ਕਿਹਾ ਕਿ ਇਸ ਸਥਿਤੀ ਵਿਚ ਸਭ ਤੋਂ ਈਮਾਨਦਾਰ ਚੀਜ਼ ਤਾਜ਼ਾਂ ਚੋਣਾਂ ਹੀ ਹੋ ਸਕਦੀਆਂ ਹਨ।