ਜਵਾਲਾਮੁਖੀ ਉਪਰ ਨੰਗੇ ਪੈਰ ਤੁਰੇ ਐਡਵੈਂਚਰ ਲਵਰਜ਼, 856 ਫੁੱਟ ਉੱਪਰ ਰੱਸੀ ’ਤੇ ਕੀਤਾ ਸਟੰਟ (ਵੀਡੀਓ)

Monday, Sep 26, 2022 - 10:11 AM (IST)

ਜਵਾਲਾਮੁਖੀ ਉਪਰ ਨੰਗੇ ਪੈਰ ਤੁਰੇ ਐਡਵੈਂਚਰ ਲਵਰਜ਼, 856 ਫੁੱਟ ਉੱਪਰ ਰੱਸੀ ’ਤੇ ਕੀਤਾ ਸਟੰਟ (ਵੀਡੀਓ)

ਨਵੀਂ ਦਿੱਲੀ (ਇੰਟ.)- ਐਡਵੈਂਚਰ ਲਵਰਜ਼ ਦਾ ਜਵਾਲਾਮੁਖੀ ਉੱਪਰ ਰੱਸੀ ’ਤੇ ਨੰਗੇ ਪੈਰ ਤੁਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਰਾਫੇਲ ਜੁਗਨੋ ਬ੍ਰੀਡੀ ਅਤੇ ਅਲੈਕਜ਼ੈਂਡਰ ਸ਼ੁਲਜ਼ ਨੇ ਪਰਫਾਰਮ ਕੀਤਾ। ਇਸ ਸਟੰਟ ਨਾਲ ਦੋਵਾਂ ਨੇ ਗਿਨੀਜ਼ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ। ਇਸ ਜੋੜੀ ਨੇ ਇਕ ਸਰਗਰਮ ਜਵਾਲਾਮੁਖੀ ਉੱਤੇ ਸਭ ਤੋਂ ਲੰਮੀ ਸਲੈਕਲਾਈਨ ਵਾਕ ਪੂਰਾ ਕਰਨ ਦਾ ਰਿਕਾਰਡ ਬਣਾਇਆ। ਵੀਡੀਓ ਵਿਚ ਰਾਫੇਲ ਅਤੇ ਅਲੈਕਜ਼ੈਂਡਰ 261 ਮੀਟਰ (856 ਫੁੱਟ) ਉਪਰ ਰੱਸੀ ਉੱਤੇ ਜਵਾਲਾਮੁਖੀ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਨੰਗੇ ਪੈਰ ਤੁਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਯਾਸਰ ਜਵਾਲਾਮੁਖੀ ਦਾ ਹੈ, ਜੋ ਪ੍ਰਸ਼ਾਂਤ ਮਹਾਸਾਗਰ ਦੇ ਤੰਨਾ ਟਾਪੂ ’ਤੇ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, ਭਿਆਨਕ ਹਾਦਸੇ 'ਚ ਭਾਰਤੀ ਪਰਿਵਾਰ ਦੇ 4 ਜੀਆਂ ਦੀ ਮੌਤ

ਜਵਾਲਾਮੁਖੀ ਦੇ ਫਟਣ ’ਤੇ ਵੀ ਨਹੀਂ ਡਰੇ

ਵੀਡੀਓ ’ਚ ਦੋਵੇਂ ਹੈਲਮੇਟ ਅਤੇ ਗੈਸ ਮਾਸਕ ਪਾ ਕੇ ਰੱਸੀ ’ਤੇ ਚੱਲਦੇ ਦਿਖਾਈ ਦੇ ਰਹੇ ਹਨ। ਜਵਾਲਾਮੁਖੀ ਹੇਠਾਂ ਫਟ ਰਿਹਾ ਹੈ। ਇਸ ਦੇ ਬਾਵਜੂਦ ਦੋਵੇਂ ਅੱਗੇ ਵਧਦੇ ਰਹੇ ਅਤੇ ਡਰੇ ਨਹੀਂ। ਰਿਕਾਰਡ ਬਣਾਉਣ ’ਤੇ ਰਾਫੇਲ ਨੇ ਇੰਸਟਾਗ੍ਰਾਮ ’ਤੇ ਇਕ ਫੋਟੋ ਪੋਸਟ ਕੀਤੀ ਹੈ। ਇਸ ਵਿਚ ਉਸ ਨੇ ਲਿਖਿਆ- ਮੇਰੇ ਪਿੱਛੇ ਲਾਵਾ ਬੰਬ ਦਿਖਾਈ ਦੇ ਰਿਹਾ ਹੈ। ਇਹ ਫੋਟੋ ਦਰਸਾਉਂਦੀ ਹੈ ਕਿ ਇਕ ਸੁਪਨਾ ਸਾਕਾਰ ਕਰਨ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਮੇਰੇ ਲਈ ਸੰਤੁਲਨ ਬਣਾਉਣਾ ਆਸਾਨ ਨਹੀਂ ਸੀ। ਦੋਸਤਾਂ ਅਤੇ ਅਲੈਕਜ਼ੈਂਡਰ ਦਾ ਧੰਨਵਾਦ।

ਇਹ ਵੀ ਪੜ੍ਹੋ: ਪਾਕਿ 'ਤੇ ਭਾਰਤ ਦਾ ਜਵਾਬੀ ਹਮਲਾ, ਕਿਹਾ- 26/11 ਦੇ ਹਮਲਾਵਰਾਂ ਨੂੰ ਪਨਾਹ ਦੇ ਕੇ ਸ਼ਾਂਤੀ ਦਾ ਦਾਅਵਾ ਫੋਕਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News