ਸ਼੍ਰੀਲੰਕਾ: ਚਾਰ ਦਿਨ ਦਫ਼ਤਰਾਂ 'ਚ ਕੰਮ ਕਰਨਗੇ ਸਰਕਾਰੀ ਮੁਲਾਜ਼ਮ, 3 ਦਿਨ ਕਰਨਗੇ ਖੇਤੀ

Tuesday, Jun 14, 2022 - 03:56 PM (IST)

ਸ਼੍ਰੀਲੰਕਾ: ਚਾਰ ਦਿਨ ਦਫ਼ਤਰਾਂ 'ਚ ਕੰਮ ਕਰਨਗੇ ਸਰਕਾਰੀ ਮੁਲਾਜ਼ਮ, 3 ਦਿਨ ਕਰਨਗੇ ਖੇਤੀ

ਕੋਲੰਬੋ (ਏਜੰਸੀ)- ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਹਫ਼ਤੇ ਵਿੱਚ ਸਿਰਫ਼ ਚਾਰ ਦਿਨ ਕੰਮ ਕਰਨਾ ਪਵੇਗਾ ਅਤੇ ਬਾਕੀ ਤਿੰਨ ਦਿਨ ਖਾਣ-ਪੀਣ ਦੀਆਂ ਵਸਤਾਂ ਦਾ ਉਤਪਾਦਨ ਕਰਨਾ ਹੋਵੇਗਾ। ਕੈਬਨਿਟ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਲਈ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਰਹੇਗੀ।

ਇਹ ਵੀ ਪੜ੍ਹੋ: ਕੱਪੜੇ ਪਾਉਣ 'ਚ ਆਉਂਦਾ ਸੀ ਆਲਸ, ਔਰਤ ਨੇ ਪੂਰੇ ਸਰੀਰ 'ਤੇ ਬਣਵਾ ਲਏ ਟੈਟੂ (ਤਸਵੀਰਾਂ)

ਕੈਬਨਿਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖਿਆ ਅਤੇ ਸਿਹਤ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸ਼ੁੱਕਰਵਾਰ ਨੂੰ ਜਨਤਕ ਛੁੱਟੀ ਰਹੇਗੀ। ਬਿਆਨ ਵਿੱਚ ਕਿਹਾ ਗਿਆ ਹੈ, "ਤਿੰਨ ਗੈਰ-ਕਾਰਜਕਾਰੀ ਦਿਨਾਂ ਦੌਰਾਨ, ਜਨਤਕ ਖੇਤਰ ਦੇ ਕਰਮਚਾਰੀਆਂ ਨੂੰ ਦੇਸ਼ ਵਿੱਚ (ਭੋਜਨ) ਉਤਪਾਦਨ ਵਧਾਉਣ ਲਈ ਖੇਤੀਬਾੜੀ ਦਾ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।"

ਇਹ ਵੀ ਪੜ੍ਹੋ: 'How To Murder Your Husband’ ਲੇਖ ਲਿਖਣ ਵਾਲੀ ਕ੍ਰੈਂਪਟਨ ਨੂੰ ਪਤੀ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ

ਦੂਜੇ ਪਾਸੇ ਡੇਲੀ ਮਿਰਰ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਕੈਬਨਿਟ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਕੰਮ ਲਈ ਵਿਦੇਸ਼ ਜਾਣ ਦੇ ਇੱਛੁਕ ਹਨ, ਉਨ੍ਹਾਂ ਨੂੰ ਪੰਜ ਸਾਲ ਦੀ ਨੋ-ਪੇ-ਲੀਵ ਦਿੱਤੀ ਜਾਵੇਗੀ। ਡੇਲੀ ਮਿਰਰ ਦੀ ਰਿਪੋਰਟ ਦੇ ਅਨੁਸਾਰ, ਕੰਮ ਲਈ ਵਿਦੇਸ਼ ਜਾਣ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਵਾਪਸੀ 'ਤੇ, ਉਨ੍ਹਾਂ ਨੂੰ ਤਰੱਕੀ ਜਾਂ ਸੇਵਾਮੁਕਤੀ ਦਾ ਲਾਭ ਮਿਲੇਗਾ। ਵਰਨਣਯੋਗ ਹੈ ਕਿ 1948 ਵਿੱਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਵਿਚ ਭੋਜਨ, ਬਾਲਣ ਅਤੇ ਦਵਾਈਆਂ ਦੀ ਵਿਆਪਕ ਕਮੀ ਹੋ ਗਈ ਹੈ।

ਇਹ ਵੀ ਪੜ੍ਹੋ: ਉਦਘਾਟਨ ਦੌਰਾਨ ਹੀ ਟੁੱਟਿਆ ਪੁਲ, ਮੇਅਰ ਸਮੇਤ 2 ਦਰਜਨ ਤੋਂ ਵੱਧ ਲੋਕ ਨਾਲੇ 'ਚ ਡਿੱਗੇ (ਵੀਡੀਓ)


author

cherry

Content Editor

Related News