ਹੀਥਰੋ ਹਵਾਈ ਅੱਡੇ 'ਤੇ ਪ੍ਰਦਰਸ਼ਨ ਦੌਰਾਨ ਫੜੇ ਗਏ 16 ਲੋਕ ਰਿਹਾਅ

09/15/2019 9:35:36 AM

ਲੰਡਨ— ਲੰਡਨ ਪੁਲਸ ਨੇ ਕਿਹਾ ਕਿ ਹੀਥਰੋ ਹਵਾਈ ਅੱਡੇ 'ਤੇ ਪ੍ਰਦਰਸ਼ਨ ਕਰਨ ਨੂੰ ਲੈ ਕੇ ਹਿਰਾਸਤ 'ਚ ਲਏ ਗਏ 19 ਲੋਕਾਂ 'ਚੋਂ 16 ਲੋਕਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਪੁਲਸ ਨੇ ਸ਼ਨੀਵਾਰ ਨੂੰ ਕਿਹਾ,''ਹੀਥਰੋ ਹਵਾਈ ਅੱਡੇ ਦੇ ਨੇੜੇ ਪ੍ਰਦਰਸ਼ਨ ਕਰਨ ਨੂੰ ਲੈ ਕੇ ਸ਼ਨੀਵਾਰ ਨੂੰ 19 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ, ਜਿਸ 'ਚੋਂ 16 ਲੋਕਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।''

ਪੁਲਸ ਅਨੁਸਾਰ ਇਨ੍ਹਾਂ ਸਾਰੇ ਲੋਕਾਂ ਨੂੰ ਜਨਤਕ ਸਾਜਿਸ਼ ਦੇ ਸ਼ੱਕ 'ਚ ਹਿਰਾਸਤ 'ਚ ਲਿਆ ਗਿਆ ਸੀ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਕਥਿਤ ਤੌਰ 'ਤੇ 'ਐਕਸਟਿੰਕਸ਼ਨ ਰਿਬੇਲੀਅਨ ਗਰੁੱਪ' ਦੇ ਸਹਿ ਸੰਸਥਾਪਕ ਰੋਜ਼ਰ ਹੱਲਮ ਵੀ ਸ਼ਾਮਲ ਸਨ। ਬ੍ਰਿਟਿਸ਼ ਮੀਡੀਆ ਮੁਤਾਬਕ ਪੁਲਸ ਨੇ ਉਨ੍ਹਾਂ ਨੂੰ ਵਾਤਾਵਰਣ ਨੂੰ ਲੈ ਕੇ ਸ਼ਨੀਵਾਰ ਹੀਥਰੋ ਹਵਾਈ ਅੱਡੇ ਕੋਲ ਹੋਏ ਪ੍ਰਦਰਸ਼ਨ ਦੌਰਾਨ ਡਰੋਨ ਉਡਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਹੀਥਰੋ ਹਵਾਈ ਅੱਡੇ ਦੇ ਵਿਸਥਾਰ ਖਾਸ ਕਰਕੇ ਇਕ ਹਵਾਈ ਪੱਟੀ ਦੇ ਨਿਰਮਾਣ ਖਿਲਾਫ 'ਐਕਸਟਿੰਕਸ਼ਨ ਰਿਬੇਲੀਅਨ ਗਰੁੱਪ' ਅਤੇ 'ਹੀਥਰੋ ਪਾਜ਼ ਗਰੁੱਪਸ' ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤਾ ਸੀ।


Related News