ਮਿਸੀਸਾਗਾ ''ਚ ਸੜਕ ਦੁਰਘਟਨਾ ਦੌਰਾਨ 6 ਸਾਲਾ ਬੱਚੇ ਦੀ ਮੌਤ, ਦੋ ਵਿਅਕਤੀ ਜ਼ਖਮੀ

Sunday, Dec 17, 2017 - 03:51 PM (IST)

ਓਨਟਾਰੀਓ— ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ ਇਕ ਸੜਕ ਦੁਰਘਟਨਾ ਦੌਰਾਨ 6 ਸਾਲਾ ਮੁੰਡੇ ਦੀ ਮੌਤ ਹੋ ਗਈ। ਸ਼ੁੱਕਰਵਾਰ ਸਵੇਰੇ ਇਹ ਦੁਰਘਟਨਾ ਦੁਪਹਿਰ ਤੋਂ ਕੁੱਝ ਸਮੇਂ ਬਾਅਦ ਵਾਪਰੀ। ਪੁਲਸ ਨੇ ਦੱਸਿਆ ਕਿ ਹਾਈਵੇਅ 403 'ਤੇ ਵਾਪਰੀ ਇਸ ਦੁਰਘਟਨਾ 'ਚ ਇਕ ਗਰਭਵਤੀ ਔਰਤ ਅਤੇ ਇਕ ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਹੁਣ ਉਨ੍ਹਾਂ ਦੀ ਸਥਿਤੀ 'ਚ ਸੁਧਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ 6 ਸਾਲਾ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਜਿਸ ਕਾਰ 'ਚ ਇਹ ਸਭ ਸਵਾਰ ਸਨ, ਇਸ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਉਲਟਬਾਜ਼ੀ ਖਾ ਕੇ ਡਿੱਗ ਗਈ।


Related News