ਨੇਪਾਲ 'ਚ ਵਾਪਰਿਆ ਜੀਪ ਹਾਦਸਾ, ਛੇ ਲੋਕਾਂ ਦੀ ਮੌਤ
Monday, Nov 22, 2021 - 03:36 PM (IST)
ਕਾਠਮੰਡੂ (ਪੀਟੀਆਈ)- ਨੇਪਾਲ ਦੇ ਬੈਤਾਡੀ ਜ਼ਿਲ੍ਹੇ ਵਿੱਚ ਇੱਕ ਜੀਪ ਬੇਕਾਬੂ ਹੋ ਕੇ ਪਹਾੜੀ ਸੜਕ ਤੋਂ ਹੇਠਾਂ ਡਿੱਗ ਪਈ। ਇਸ ਹਾਦਸੇ ਵਿਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ।ਦੂਰ-ਦੁਰਾਡੇ ਪੱਛਮੀ ਨੇਪਾਲ ਜ਼ਿਲ੍ਹੇ ਦੇ ਦਸ਼ਰਥਚੰਦ ਨਗਰਪਾਲਿਕਾ-4 ਵਿੱਚ ਐਤਵਾਰ ਰਾਤ ਨੂੰ ਜੀਪ ਹਾਦਸੇ ਦੀ ਸ਼ਿਕਾਰ ਹੋ ਗਈ। ਇਹ ਕਾਠਮੰਡੂ ਤੋਂ 600 ਕਿਲੋਮੀਟਰ ਪੱਛਮ ਵਿਚ ਦੇਹਿਮਾਦੌ ਤੋਂ ਨਗਰਪਾਲਿਕਾ ਦੇ ਸਿਮਯਾਲ ਜਾ ਰਹੀ ਸੀ।
ਪੜ੍ਹੋ ਇਹ ਅਹਿਮ ਖਬਰ -DRC ਸੋਨੇ ਦੀ ਖਾਨ ਹਮਲੇ 'ਚ 8 ਚੀਨੀ ਨਾਗਰਿਕ ਅਗਵਾ
ਪੁਲਸ ਮੁਤਾਬਕ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਜੀਪ ਚਾਲਕ ਦੀ ਧਨਗੜ੍ਹੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।ਪੁਲਸ ਨੇ ਦੱਸਿਆ ਕਿ ਜੀਪ ਕੰਟਰੋਲ ਗੁਆਉਣ ਤੋਂ ਬਾਅਦ ਪਹਾੜੀ ਸੜਕ ਤੋਂ ਲਗਭਗ 300 ਮੀਟਰ ਹੇਠਾਂ ਡਿੱਗ ਗਈ।ਨੇਪਾਲ ਦੀਆਂ ਖਰਾਬ ਰੱਖ-ਰਖਾਅ ਵਾਲੀਆਂ ਸੜਕਾਂ 'ਤੇ ਅਜਿਹੀਆਂ ਦੁਰਘਟਨਾਵਾਂ ਆਮ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਜਦੋਂ ਹਾਈਵੇਅ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਹਨ ਅਤੇ ਜਨਤਕ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਹਾਦਸਿਆਂ ਦੀ ਗਿਣਤੀ ਵੱਧ ਜਾਂਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।