ਅਫਗਾਨਿਸਤਾਨ : ਕਾਬੁਲ ''ਚ ਮਾਰੇ ਗਏ ਛੇ IS ਅੱਤਵਾਦੀ
Sunday, Oct 23, 2022 - 02:38 PM (IST)
ਕਾਬੁਲ (ਵਾਰਤਾ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਬੀਤੀ ਰਾਤ ਤਾਲਿਬਾਨ ਸੁਰੱਖਿਆ ਬਲਾਂ ਨੇ ਅੱਤਵਾਦੀ ਇਸਲਾਮਿਕ ਸਟੇਟ ਸਮੂਹ ਦੇ ਛੇ ਮੈਂਬਰਾਂ ਨੂੰ ਮਾਰ ਦਿੱਤਾ। ਸੱਤਾਧਾਰੀ ਸਮੂਹ ਦੇ ਪ੍ਰਸ਼ਾਸਨ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਕਾਰੀ ਯੂਸਫ ਅਹਿਮਦੀ ਨੇ ਕਿਹਾ ਕਿ ਅੱਤਵਾਦੀ ਟਿਕਾਣੇ 'ਤੇ ਛਾਪੇਮਾਰੀ 'ਚ ਮਾਰੇ ਗਏ ਆਈਐਸ ਮੈਂਬਰ ਹਾਲ ਹੀ ਦੇ ਹਫਤਿਆਂ 'ਚ ਦੋ ਵੱਡੇ ਹਮਲਿਆਂ 'ਚ ਸ਼ਾਮਲ ਸਨ। ਜਿਨ੍ਹਾਂ ਵਿੱਚੋਂ ਇੱਕ ਸ਼ਹਿਰ ਦੀ ਮਸਜਿਦ ਤੇ ਦੂਜਾ ਇੱਕ ਵਿਦਿਅਕ ਅਦਾਰੇ 'ਤੇ ਹਮਲਾ ਸੀ, ਜਿਸ ਵਿੱਚ ਕਈ ਵਿਦਿਆਰਥਣਾਂ ਮਾਰੀਆਂ ਗਈਆਂ ਸਨ।
ਪੜ੍ਹੋ ਇਹ ਅਹਿਮ ਖ਼ਬਰ- ਟਰੂਡੋ ਦਾ ਅਹਿਮ ਫ਼ੈਸਲਾ, 'ਹੈਂਡਗੰਨ' ਦੀ ਵਿਕਰੀ 'ਤੇ ਲਗਾਈ ਪਾਬੰਦੀ
ਅਹਿਮਦੀ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਵਜ਼ੀਰ ਅਕਬਰ ਖ਼ਾਨ ਮਸਜਿਦ ਅਤੇ ਕਾਜ਼ ਵਿਦਿਅਕ ਸੰਸਥਾਨ ’ਤੇ ਹਮਲਾ ਕਰਨ ਵਾਲੇ ਸਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਵਿੱਚ ਤਾਲਿਬਾਨ ਸੁਰੱਖਿਆ ਬਲ ਦਾ ਇੱਕ ਮੈਂਬਰ ਵੀ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਕਾਜ ਇੰਸਟੀਚਿਊਟ ਐਜੂਕੇਸ਼ਨ ਸੈਂਟਰ ਦੇ ਮਹਿਲਾ ਵਰਗ 'ਚ 30 ਸਤੰਬਰ ਨੂੰ ਹੋਏ ਧਮਾਕੇ 'ਚ 53 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ ਜ਼ਿਆਦਾਤਰ ਕੁੜੀਆਂ ਅਤੇ ਔਰਤਾਂ ਸਨ।