ਸਪੇਨ 'ਚ ਬੱਸ ਨਦੀ 'ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ
Monday, Dec 26, 2022 - 10:11 AM (IST)
ਮੈਡਰਿਡ (ਭਾਸ਼ਾ) : ਸਪੇਨ ਵਿੱਚ ਕ੍ਰਿਸਮਸ ਦੀ ਸ਼ਾਮ ਨੂੰ ਇੱਕ ਬੱਸ ਦੇ ਪੁਲ ਤੋਂ ਫਿਸਲ ਕੇ ਨਦੀ ਵਿੱਚ ਡਿੱਗਣ ਕਾਰਨ 6 ਯਾਤਰੀਆਂ ਦੀ ਮੌਤ ਹੋ ਗਈ ਅਤੇ ਡਰਾਈਵਰ ਸਮੇਤ ਇੱਕ ਹੋਰ ਯਾਤਰੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲ ਤੋਂ ਕਰੀਬ 30 ਮੀਟਰ ਹੇਠਾਂ ਲੇਰੇਜ਼ ਨਦੀ ਵਿੱਚ ਡੁੱਬੇ ਵਾਹਨ ਦੀ ਸਿਰਫ਼ ਛੱਤ ਹੀ ਦਿਖਾਈ ਦੇ ਰਹੀ ਹੈ। ਇਕ ਹੋਰ ਵਾਹਨ ਚਾਲਕ ਨੇ ਪੁਲ ਦੀ ਟੁੱਟੀ ਰੇਲਿੰਗ ਨੂੰ ਦੇਖਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਅਮਰੀਕੀ ਮਰੀਨ 'ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਦੀ ਮਿਲੀ ਇਜਾਜ਼ਤ
ਸਪੈਨਿਸ਼ ਗਾਰਡੀਆ ਸਿਵਲ ਮੁਤਾਬਕ ਬੱਸ 'ਚ ਕੁੱਲ 8 ਲੋਕ ਸਵਾਰ ਸਨ। ਸ਼ਨੀਵਾਰ ਰਾਤ ਨੂੰ ਹੀ ਦੋ ਜ਼ਖ਼ਮੀਆਂ ਨੂੰ ਬਚਾ ਲਿਆ ਗਿਆ ਸੀ। ਉਹ ਹਸਪਤਾਲ ਵਿੱਚ ਦਾਖ਼ਲ ਹਨ। ਐਤਵਾਰ ਨੂੰ ਬੱਸ 'ਚੋਂ 6 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਖੇਤਰੀ ਪ੍ਰਧਾਨ ਅਲਫੋਂਸੋ ਰੁਏਡਾ ਨੇ ਕਿਹਾ ਕਿ ਇਹ ਹਾਦਸਾ ਸ਼ਾਇਦ ਖ਼ਰਾਬ ਮੌਸਮ ਕਾਰਨ ਵਾਪਰਿਆ ਹੈ।