6 ਦਿਨ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਦੀ ਸੀ ''ਆਇਆ'', ਵੀਡੀਓ ਦੇਖ ਰੋਣ ਲੱਗੇ ਮਾਪੇ
Wednesday, Aug 12, 2020 - 04:25 PM (IST)
ਹੁਬੇਈ : ਜੇਕਰ ਤੁਸੀਂ ਵੀ ਆਪਣੇ ਬੱਚੇ ਦੀ ਦੇਖਭਾਲ ਲਈ ਘਰ ਵਿਚ 'ਆਇਆ' (ਬੱਚੇ ਦੀ ਦੇਖਭਾਲ ਕਰਨ ਵਾਲੀ) ਰੱਖਣ ਦੀ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੀ ਸੋਚ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦੇਵੇਗੀ। ਦਰਅਸਲ ਹਾਲ ਹੀ ਵਿਚ ਪੁਲਸ ਨੇ 50 ਸਾਲਾ ਬੀਬੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ 6 ਦਿਨ ਦੇ ਬੱਚੇ ਨੂੰ ਥੱਪੜਾਂ ਨਾਲ ਕੁੱਟਦੀ ਸੀ ਅਤੇ ਖਿਡੌਣੇ ਦੀ ਤਰ੍ਹਾਂ ਬਿਸਤਰੇ 'ਤੇ ਸੁੱਟਦੀ ਸੀ। ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਚੀਨ ਦੇ ਹੁਬੇਈ ਸੂਬੇ ਦੇ ਸ਼ਾਹੇ ਸ਼ਹਿਰ ਦਾ ਹੈ।
ਇਹ ਵੀ ਪੜ੍ਹੋ: ਪੁਤਿਨ ਨੇ ਧੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦੇਣ ਨੂੰ ਲੈ ਕੇ ਬੋਲਿਆ ਝੂਠ, ਸੱਚ ਆਇਆ ਸਾਹਮਣੇ
ਜਾਣਕਾਰੀ ਮੁਤਾਬਕ 26 ਸਾਲਾ ਮਿਸਟਰ ਟਿਆਨ ਦੀ ਪਤਨੀ ਕ੍ਰਿਟੀਕਲ ਡਿਲਿਵਰੀ ਹੋਣ ਕਾਰਨ ਫ਼ਿਲਹਾਲ ਬੇਟੇ ਦਾ ਖਿਆਲ ਨਹੀਂ ਰੱਖ ਪਾ ਰਹੀ ਹੈ। ਇਸ ਲਈ ਮਿਸ ਵਾਂਗ ਨਾਮ ਦੀ 50 ਸਾਲਾ ਬੀਬੀ ਨੂੰ ਬੱਚੇ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਇਕ ਦਿਨ ਜਦੋਂ ਮਿਸਟਰ ਟਿਆਨ ਅਤੇ ਉਨ੍ਹਾਂ ਦੀ ਪਤਨੀ ਕਿਸੇ ਕੰਮ ਲਈ ਘਰੋਂ ਬਾਹਰ ਗਏ ਤਾਂ ਵਾਪਸ ਪਰਤਣ 'ਤੇ ਉਹ ਬੱਚੇ ਦੇ ਕਮਰੇ ਵਿਚ ਗਏ ਅਤੇ ਉਥੇ ਲੱਗੇ ਬੇਬੀ ਮਾਨੀਟਰ ਕੈਮਰੇ ਦੀ ਫੁਟੇਜ ਵੇਖੀ ਤਾਂ ਕੇ ਰੋਣ ਲੱਗ ਪਏ। ਫੁਟੇਜ ਵਿਚ ਵੇਖਿਆ ਕਿ ਵਾਂਗ 6 ਦਿਨ ਦੇ ਬੱਚੇ ਨੂੰ ਥੱਪੜ ਮਾਰ ਰਹੀ ਸਨ ਅਤੇ ਫਿਰ ਵੀ ਚੁੱਪ ਨਾ ਹੋਣ 'ਤੇ ਉਸ ਨੂੰ ਬਿਸਤਰੇ 'ਤੇ ਇਧਰ ਤੋਂ ਉੱਧਰ ਸੁੱਟ ਰਹੀ ਸੀ। ਟਿਆਨ ਦੀ ਪਤਨੀ ਚਾਹੁੰਦੀ ਸੀ ਕਿ ਇਸ ਵੀਡੀਓ ਨੂੰ ਵਾਇਰਲ ਕੀਤਾ ਜਾਵੇ ਤਾਂ ਕਿ ਕਿਸੇ ਹੋਰ ਦੇ ਬੱਚੇ ਨਾਲ ਅਜਿਹਾ ਨਾ ਹੋਵੇ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਪੁਲਸ ਨੇ ਕਾਰਵਾਈ ਕਰਦੇ ਹੋਏ ਆਇਆ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ: WHO ਦੀ ਚਿਤਾਵਨੀ, ਰੂਸ ਕੋਰੋਨਾ ਵੈਕਸੀਨ ਦੇ ਮਾਮਲੇ 'ਚ ਨਾ ਕਰੇ ਜਲਦਬਾਜ਼ੀ, ਹੋ ਸਕਦੈ ਖ਼ਤਰਨਾਕ
ਇਹ ਵੀ ਪੜ੍ਹੋ: PM ਮੋਦੀ ਕੱਲ ਲਾਂਚ ਕਰਨਗੇ TAX ਨਾਲ ਜੁੜੀ ਨਵੀਂ ਯੋਜਨਾ, ਈਮਾਨਦਾਰ ਟੈਕਸਦਾਤਾਵਾਂ ਲਈ ਹੈ ਖ਼ਾਸ