ਭਾਰਤ ’ਚ ਮੁਸਲਮਾਨਾਂ ਦੀ ਜ਼ਿੰਦਗੀ ਔਖੀ ਹੁੰਦੀ ਤਾਂ ਉਨ੍ਹਾਂ ਦੀ ਆਬਾਦੀ ਨਾ ਵਧਦੀ : ਸੀਤਾਰਮਨ

Wednesday, Apr 12, 2023 - 01:40 PM (IST)

ਭਾਰਤ ’ਚ ਮੁਸਲਮਾਨਾਂ ਦੀ ਜ਼ਿੰਦਗੀ ਔਖੀ ਹੁੰਦੀ ਤਾਂ ਉਨ੍ਹਾਂ ਦੀ ਆਬਾਦੀ ਨਾ ਵਧਦੀ : ਸੀਤਾਰਮਨ

ਵਾਸ਼ਿੰਗਟਨ (ਭਾਸ਼ਾ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਭਾਰਤ ਵਿਚ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਰਹਿੰਦੀ ਹੈ ਅਤੇ ਘੱਟਗਿਣਤੀਆਂ ਦੇ ਮੁੱਦਿਆਂ ਨੂੰ ਲੈ ਕੇ ਦੇਸ਼ ਨੂੰ ਦੋਸ਼ ਦੇਣ ਵਾਲੇ ਲੋਕਾਂ ਨੂੰ ਜ਼ਮੀਨੀ ਹਕੀਕਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ‘ਪੀਟਰਸਨ ਇੰਸਟੀਚਿੂਟ ਫਾਰਇੰਟਰਨੈਸ਼ਨਲ ਇਕੋਨਾਮਿਕਸ’ ਵਿਚ ਰਸਮੀ ਗੱਲਬਾਤ ਦੌਰਾਨ ਸੀਤਾਰਮਨ ਨੇ ਕਿਹਾ ਕਿ ਭਾਰਤ ਵਿਚ ਮੁਸਲਿਮ ਆਬਾਦੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਜ਼ਿਆਦਾਤਰ ਲੇਖਾਂ ਵਿਚ ਦਾਅਵਾ ਕੀਤਾ ਗਿਆ ਹੈ ਮੁਸਲਮਾਨਾਂ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾ ਦਿੱਤਾ ਗਿਆ ਹੈ, ਜੇਕਰ ਇਸ ਵਿਚ ਸੱਚਾਈ ਹੁੰਦੀ ਤਾਂ ਕੀ 1947 ਤੋਂ ਬਾਅਦ ਤੋਂ ਮੁਸਲਿਮ ਆਬਾਦੀ ਵਿਚ ਵਾਧਾ ਹੁੰਦਾ...। ਉਨ੍ਹਾਂ ਨੇ ਕਿਹਾ ਕਿ ਪਰ ਉਸੇ ਸਮੇਂ ਹੋਂਦ ਵਿਚ ਆਏ ਪਾਕਿਸਤਾਨ ਵਿਚ ਸਥਿਤੀਆਂ ਉਲਟ ਹਨ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਓ ਦਾ ਸਸਕਾਰ ਕਰ ਕੈਨੇਡਾ ਪੁੱਜੇ ਪੁੱਤ ਨੇ ਵੀ ਦੁਨੀਆ ਨੂੰ ਕਿਹਾ ਅਲਵਿਦਾ

ਸੀਤਾਰਮਨ ਨੇ ਕਿਹਾ ਕਿ ਪਾਕਿਸਤਾਨ ਦੇ ਸ਼ਰਨਾਰਥੀਆਂ, ਸ਼ੀਆਵਾਂ ਅਤੇ ਹੋਰ ਘਟਗਿਣਤੀਆਂ ਖਿਲਾਫ ਹਿੰਸਾ ਹੋਈ ਹੈ ਜਦਕਿ ਭਾਰਤ ਵਿਚ ਮੁਸਲਿਮ ਭਾਈਚਾਰੇ ਦਾ ਹਰ ਵਰਗ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੋ ਪਾਕਿਸਤਾਨਾਂ ਵਿਚ ਵੰਡਿਆ ਗਿਆ। ਪਾਕਿਸਤਾਨ ਨੇ ਖੁਦ ਨੂੰ ਇਸਲਾਮੀ ਦੇਸ਼ ਐਲਾਨ ਕਰ ਦਿੱਤਾ, ਪਰ ਕਿਹਾ ਕਿ ਘੱਟਗਿਣਤੀਆਂ ਦੀ ਰੱਖਿਆ ਕੀਤੀ ਜਾਏਗੀ। ਪਾਕਿਸਤਾਨ ਵਿੱਚ ਹਰ ਘੱਟ ਗਿਣਤੀ ਸਮੂਹ ਦੀ ਗਿਣਤੀ ਘਟਦੀ ਜਾ ਰਹੀ ਹੈ। ਕੁਝ ਮੁਸਲਿਮ ਫਿਰਕੇ ਨਾਲ ਸਬੰਧਤ ਲੋਕਾਂ ਦੀ ਗਿਣਤੀ ਵੀ ਘਟੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਕਾਨੂੰਨ ਅਤੇ ਵਿਵਸਥਾ ਰਾਜਾਂ ਦਾ ਵਿਸ਼ਾ ਹੈ ਅਤੇ ਹਰੇਕ ਰਾਜ ਦੀ ਆਪਣੀ ਚੁਣੀ ਹੋਈ ਸਰਕਾਰ ਹੈ ਜੋ ਰਾਜਾਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦੇਖਦੀ ਹੈ।

ਇਹ ਵੀ ਪੜ੍ਹੋ: ਇੰਡੋ-ਕੈਨੇਡੀਅਨ ਪੁਲਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਦੁਖ਼ਦ ਮੌਤ, PM ਟਰੂਡੋ ਨੇ ਪ੍ਰਗਟਾਇਆ ਦੁੱਖ

ਉਨ੍ਹਾਂ ਕਿਹਾ ਕਿ ਇਹ ਧਾਰਨਾ ਕਿ ਗ਼ਲਤ ਹੈ ਕਿ ਪੂਰੇ ਭਾਰਤ ਵਿਚ ਮੁਸਲਮਾਨਾਂ ਖਿਲਾਫ ਹਿੰਸਾ ਹੋ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ। ਹਰ ਸੂਬੇ ਅਤੇ ਉਸ ਦੀ ਪੁਲਸ ਵੱਖਰੀ ਹੈ। ਇਹਨਾਂ ਦਾ ਪ੍ਰਬੰਧ ਉਹਨਾਂ ਸੂਬਿਆਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਵੱਲੋਂ ਕੀਤਾ ਜਾਂਦਾ ਹੈ। ਲਿਹਾਜਾ ਇਹ ਆਪਣੇ ਆਪ ਦੱਸਦਾ ਹੈ ਕਿ ਕਿਵੇਂ ਇਨ੍ਹਾਂ ਖ਼ਬਰਾਂ ਵਿਚ ਭਾਰਤ ਦੀ ਕਾਨੂੰਨ ਵਿਵਸਥਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਲਈ ਜੇਕਰ ਭਾਰਤ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਓਗੇ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ 2014 ਤੋਂ ਲੈ ਕੇ ਅੱਜ ਤੱਕ, ਕੀ ਆਬਾਦੀ ਘਟੀ ਹੈ, ਕੀ ਕਿਸੇ ਵਿਸ਼ੇਸ਼ ਭਾਈਚਾਰੇ 'ਤੇ ਬਹੁਤ ਜ਼ਿਆਦਾ ਕਰਜ਼ਾ ਹੈ। ਜੋ ਲੋਕ ਭਾਰਤ ਬਾਰੇ ਅਜਿਹੀਆਂ ਖਬਰਾਂ ਲਿਖਦੇ ਹਨ, ਮੈਂ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੰਦੀ ਹਾਂ। ਮੈਂ ਉਨ੍ਹਾਂ ਦੀ ਮੇਜਬਾਨੀ ਕਰਾਂਗੀ। ਉਹ ਭਾਰਤ ਆਉਣ ਅਤੇ ਆਪਣੀ ਗੱਲ ਸਾਬਤ ਕਰਨ।

ਇਹ ਵੀ ਪੜ੍ਹੋ: ਸਿੰਗਾਪੁਰ ’ਚ ਭਾਰਤੀ ਮੁਸਲਿਮ ਜੋੜੇ ਨੂੰ ਮੁਫ਼ਤ ਰਮਜ਼ਾਨ ਟ੍ਰੀਟ ਦੇਣ ਤੋਂ ਕੀਤੀ ਨਾਂਹ, ਕਿਹਾ- 'ਭਾਰਤ ਲਈ ਨਹੀਂ... ਚਲੇ ਜਾਓ'

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News