10 ਜੂਨ ਨੂੰ ਗਾਇਕ ਰੂਪ ਲਾਲ ਧੀਰ ਦਾ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ

Wednesday, Jun 04, 2025 - 05:58 PM (IST)

10 ਜੂਨ ਨੂੰ ਗਾਇਕ ਰੂਪ ਲਾਲ ਧੀਰ ਦਾ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ

ਰੋਮ (ਇਟਲੀ) ਟੇਕਚੰਦ ਜਗਤਪੁਰ- ਗਾਇਕ ਰੂਪ ਲਾਲ ਧੀਰ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਲਗਭਗ ਪੰਜ ਦਹਾਕਿਆਂ ਤੋਂ ਉਹ ਗਾਇਕੀ ਦੇ ਨਾਲ ਪੱਕੇ ਤੌਰ 'ਤੇ ਜੁੜੇ ਹੋਏ ਹਨ। ਜਿੱਥੇ ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣ ਗਾਣ ਆਪਣੇ ਗੀਤਾਂ ਰਾਹੀਂ ਕਰ ਰਹੇ ਹਨ, ਉੱਥੇ ਨਾਲ ਦੀ ਨਾਲ ਜਾਗ੍ਰਿਤੀ ਕਲਾ ਕੇਂਦਰ ਔੜ ਦੇ ਬੈਨਰ ਹੇਠ ਹਰ ਸਾਲ ਸੱਭਿਆਚਾਰਕ ਮੇਲੇ ਦਾ ਆਯੋਜਨ ਵੀ ਕਰਦੇ ਰਹੇ ਹਨ। ਇਸ ਮੇਲੇ ਵਿੱਚ ਜਿੱਥੇ ਉਹ ਉੱਚ ਕੋਟੀ ਦੇ ਗਾਇਕਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹੇ ਹਨ, ਉਥੇ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ।

PunjabKesari

ਹੁਣ ਤੱਕ ਇਲਾਕੇ ਵਿੱਚ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਵੀ ਕਰਵਾ ਚੁੱਕੇ ਹਨ। ਇਸ ਸੱਭਿਆਚਾਰਕ ਮੇਲੇ ਵਿੱਚ ਵੱਖ-ਵੱਖ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰ ਚੁੱਕੇ ਹਨ। ਰੂਪ ਲਾਲ ਧੀਰ ਯੂਰਪ ਵਿੱਚ ਇਟਲੀ, ਆਸਟਰੀਆ, ਹੋਲੈਂਡ, ਜਰਮਨੀ ,ਗਰੀਸ ਤੋਂ ਇਲਾਵਾ ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਿੱਚ ਵੀ ਆਪਣੀ ਦਮਦਾਰ ਅਤੇ ਬੁਲੰਦ ਆਵਾਜ਼ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕਰ ਚੁੱਕੇ ਹਨ। ਉਹ ਰੇਲਵੇ ਵਿਭਾਗ ਵਿੱਚ ਨੌਕਰੀ ਕਰਦਿਆਂ ਅਨੇਕਾਂ ਮਾਨ ਸਨਮਾਨ ਪ੍ਰਾਪਤ ਕਰਕੇ ਰੇਲਵੇ ਵਿਭਾਗ ਦਾ ਨਾਮ ਵੀ ਰੋਸ਼ਨ ਕਰ ਚੁੱਕੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਉੱਘੇ ਸਿੱਖ ਕਾਰੋਬਾਰੀ ਦੇ ਕਤਲ ਮਾਮਲੇ 'ਚ 2 ਨੌਜਵਾਨ ਗ੍ਰਿਫ਼ਤਾ

ਉਹ ਬੈਰਗਾਮੋ ਵਿਖੇ ਹੋਏ ਸਮਾਗਮ ਵਿੱਚ ਵੀ ਗੋਲਡ ਮੈਡਲ ਨਾਲ ਸਨਮਾਨਿਤ ਵੀ ਹੋ ਚੁੱਕੇ ਹਨ। ਹੁਣ ਜੂਨ ਨੂੰ ਸਮਾਜ ,ਸੱਭਿਆਚਾਰਕ ਅਤੇ ਗੀਤ ਸੰਗੀਤ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਉਨਾਂ ਨੂੰ ਉਘੇ ਸਮਾਜ ਸੇਵਕ ਸੰਸਾਰ ਚੰਦ ਧੀਰ, ਗੀਤਕਾਰ ਬਹਾਦਰ ਸਿੰਘ ਗਰਚਾ ਅਤੇ ਐਮ ਜੀ ਗਰਚਾ ਬੀਟ ਵਲੋ ਫਰੈਕਫੋਰਟ (ਜਰਮਨੀ) ਵਿਖੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਵਾਹਿਗੁਰੂ ਹਮੇਸ਼ਾ ਗਾਇਕ ਰੂਪ ਲਾਲ ਧੀਰ ਨੂੰ ਚੜਦੀ ਕਲਾ ਵਿੱਚ ਰੱਖੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News