ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਗਾਇਕ ਅਵਤਾਰ ਗਰੇਵਾਲ ਦਾ ਗੀਤ “ਕਿਰਪਾਨ ਖਾਲਸੇ ਦੀ ਰਿਲੀਜ਼”

Thursday, Dec 02, 2021 - 02:30 AM (IST)

ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਗਾਇਕ ਅਵਤਾਰ ਗਰੇਵਾਲ ਦਾ ਗੀਤ “ਕਿਰਪਾਨ ਖਾਲਸੇ ਦੀ ਰਿਲੀਜ਼”

ਫਰਿਜ਼ਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ )- ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਕੈਲੀਫੋਰਨੀਆਂ ਦੇ ਗਾਇਕ ਕਲਾਕਾਰ ਅਵਤਾਰ ਗਰੇਵਾਲ ਨੇ ਗੁਰਪੁਰਬ ਦੇ ਵਿਸ਼ੇਸ਼ ਸਮਾਗਮ ਦੌਰਾਨ ਖਾਲਸੇ ਦੀ ਮਹਿਮਾ 'ਚ ਆਪਣਾ ਨਵਾਂ ਗੀਤ “ਕਿਰਪਾਨ ਖਾਲਸੇ ਦੀ” ਰਿਲੀਜ਼ ਕੀਤਾ। ਇਸ ਗੀਤ ਦੇ ਗੀਤਕਾਰ ਕੈਲੀਫੋਰਨੀਆਂ ਤੋਂ ਕਵੀ ਅਤੇ ਲੇਖਕ ਹਰਜਿੰਦਰ ਕੰਗ ਹਨ,  ਸੰਗੀਤ ਜੱਸੀ ਬ੍ਰਦਰਜ਼ ਵੱਲੋਂ ਦਿੱਤਾ ਗਿਆ ਹੈ। ਜਦਕਿ ਪ੍ਰੋਜੈਕਟ ਦੇ ਡਾਇਰੈਕਟਰ ਕੁਮਾਰ ਵਿਨੋਦ ਹਨ। ਇਸ ਗੀਤ ਦੀ ਪੇਸ਼ਕਾਰੀ “ਕੇ. ਧਾਲੀਆਂ ਮਿਊਜ਼ਿਕ ਐਂਡ ਇੰਟਰਟੇਨਮੈਂਟ ਅਮਰੀਕਾ” ਵੱਲੋਂ ਕੀਤੀ ਗਈ ਹੈ। ਇਸ ਗੀਤ 'ਚ ਦੁਨੀਆ ਭਰ ਵਿਚ ਖਾਲਸੇ ਦੁਆਰਾ ਨਿਭਾਈਆਂ ਜਾ ਰਹੀਆਂ ਸੇਵਾਵਾ ਅਤੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਦੀ ਗੱਲ ਕੀਤੀ ਗਈ ਹੈ। ਇਸ ਗੀਤ ਦੇ ਰਿਲੀਜ਼ ਸਮਾਗਮ ਵਿਚ ਸੰਗੀਤ ਦੁਨੀਆ ਨਾਲ ਸੰਬੰਧਿਤ ਬਹੁਤ ਸਾਰੀਆਂ ਸਖਸੀਅਤਾਂ ਨੇ ਹਾਜ਼ਰੀ ਭਰੀ ਤੇ ਚੰਗੀ ਗਾਇਕੀ ਲਈ ਅਵਤਾਰ ਗਰੇਵਾਲ ਨੂੰ ਵਧਾਈ ਦਿੱਤੀ। 

ਇਹ ਖਬਰ ਪੜ੍ਹੋ- ਅਸੀਂ ਚਾਹੁੰਦੇ ਹਾਂ ਕਿ ਰਾਹੁਲ ਟੀਮ ’ਚ ਰਹੇ : ਪੰਜਾਬ ਕਿੰਗਜ਼


ਜਿੰਨਾਂ ਵਿਚ ਗਾਇਕ ਤੇ ਗੀਤਕਾਰ ਧਰਮਵੀਰ ਥਾਂਦੀ, ਗਾਇਕ ਗੌਗੀ ਸੰਧੂ, ਗਾਇਕ ਅਕਾਸਦੀਪ ਅਕਾਸ਼, ਗਾਇਕਾ ਅਤੇ ਰੇਡੀਓ ਹੋਸ਼ਟ ਬੀਬੀ ਜੋਤ ਰਣਜੀਤ ਕੌਰ, ਗਾਇਕ ਅਤੇ ਸੰਗੀਤਕਾਰ ਪੱਪੀ ਭਦੌੜ, ਗਾਇਕ ਤੇ ਅਦਾਕਾਰ ਬਾਈ ਸੁਰਜੀਤ, ਗੀਤਕਾਰ, ਗੈਰੀ ਢੇਸੀ, ਰਾਣੀ ਗਿੱਲ, ਗੀਤਕਾਰ ਸਤਵੀਰ ਹੀਰ, ਜੂਨੀਅਰ ਕਲਾਕਾਰ ਮਾਸਟਰ ਅਮਨਜੋਤ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਸ਼ਿਰਕਤ ਕੀਤੀ। ਜਦਕਿ ਅਮਰੀਕਾ ਵਿਚ ਪੰਜਾਬੀ ਸਟੇਜਾ ਦਾ ਮਾਣ ਬੀਬੀ ਆਸ਼ਾ ਸ਼ਰਮਾਂ ਅਤੇ ਗੀਤ ਦੇ ਰਚਾਇਤਾ ਹਰਜਿੰਦਰ ਕੰਗ ਨੇ ਵੀ ਬੋਲਦੇ ਹੋਏ ਚੰਗੀ ਪੇਸ਼ਕਾਰੀ ਲਈ ਸਮੁੱਚੀ ਟੀਮ ਨੂੰ ਵਧਾਈਆਂ ਭੇਜੀਆਂ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਇਸ ਗੀਤ ਦੀ ਵੀਡੀੳ ਵੀ ਖਾਲਸੇ ਦੀ ਨੁਹਾਰ ਤੇ ਬਹਾਦਰੀ ਦਾ ਸੁਨੇਹਾ ਦਿੰਦੀ ਹੈ ਕਿ ਖਾਲਸੇ ਦੀ ਕਿਰਪਾਨ ਹਮੇਸਾ ਮਜ਼ਲੂਮਾਂ ਤੇ ਲੋੜਬੰਦਾ ਦੇ ਨਾਲ ਖੜਦੀ ਆ ਰਹੀ ਹੈ। ਇਸ ਗੀਤ ਨੂੰ ਕੇ. ਧਾਲੀਆਂ (K. Dhalian) ਯੂ. ਟਿਊਬ ਚੈਨਲ ‘ਤੇ ਦੇਖਿਆ ਜਾਂ ਸਕਦਾ ਹੈ।

ਇਹ ਖਬਰ ਪੜ੍ਹੋ- ਗਲੇਜਰ ਸਮੂਹ ਨੇ UAE ਟੀ20 ਲੀਗ ’ਚ ਟੀਮ ਖਰੀਦਣ ਦੀ ਕੀਤੀ ਪੁਸ਼ਟੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News