ਸਿੰਗਾਪੁਰ ਕੋਰੋਨਾਵਾਇਰਸ ਦੇ ਘੱਟ ਪ੍ਰਕੋਪ ਵਾਲੇ ਦੇਸ਼ਾਂ ਤੱਕ ਸ਼ੁਰੂ ਕਰਨਾ ਚਾਹੁੰਦੇ ਸੀਮਤ ਯਾਤਰਾ

Saturday, May 30, 2020 - 01:40 AM (IST)

ਸਿੰਗਾਪੁਰ ਕੋਰੋਨਾਵਾਇਰਸ ਦੇ ਘੱਟ ਪ੍ਰਕੋਪ ਵਾਲੇ ਦੇਸ਼ਾਂ ਤੱਕ ਸ਼ੁਰੂ ਕਰਨਾ ਚਾਹੁੰਦੇ ਸੀਮਤ ਯਾਤਰਾ

ਸਿੰਗਾਪੁਰ - ਸਿੰਗਾਪੁਰ ਅਜਿਹੇ ਦੇਸ਼ਾਂ ਤੱਕ ਆਪਣੀ ਸੀਮਤ ਯਾਤਰਾ ਸ਼ੁਰੂ ਕਰਨਾ ਚਾਹੁੰਦਾ ਹੈ ਜਿਥੇ ਕੋਰੋਨਾਵਾਇਰਸ ਮਹਾਮਾਰੀ ਕੰਟਰੋਲ ਵਿਚ ਹੈ। ਹਾਲਾਂਕਿ, ਵਿਆਪਕ ਪੱਧਰ 'ਤੇ ਯਾਤਰਾ ਸ਼ੁਰੂ ਨਹੀਂ ਹੋਵੇਗੀ। ਇਸ ਦੇ ਨਾਲ ਹੀ ਦੇਸ਼ ਵਿਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਦੇ 611 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਥੇ ਪ੍ਰਭਾਵਿਤਾਂ ਦੀ ਕੁਲ ਗਿਣਤੀ ਵਧ ਕੇ 33,860 ਹੋ ਗਈ ਹੈ।

ਮੰਤਰਾਲੇ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਵਿਚ ਜ਼ਿਆਦਾਤਰ ਉਹ ਵਿਦੇਸ਼ੀ ਕਰਮਚਾਰੀ ਹਨ ਜੋ ਸਮੂਹਿਕ ਬੈੱਡਰੂਮਾਂ ਵਿਚ ਰਹਿੰਦੇ ਹਨ। ਮੰਤਰਾਲੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸਾਹਮਣੇ ਆਏ 611 ਮਾਮਲਿਆਂ ਵਿਚੋਂ 608 ਮਾਮਲੇ ਵਿਦੇਸ਼ੀ ਕਰਮਚਾਰੀ ਅਤੇ 3 ਸਿੰਗਾਪੁਰ ਦੇ ਨਾਗਰਿਕ ਹਨ। ਇਸ ਵਿਚਾਲੇ, ਸਿੰਗਾਪੁਰ ਦੇ ਰਾਸ਼ਟਰੀ ਵਿਕਾਸ ਮੰਤਰੀ ਲਾਰੈਂਸ ਵੋਂਗ ਨੇ ਵੀਰਵਾਰ ਨੂੰ ਆਖਿਆ ਕਿ ਦੇਸ਼ ਜ਼ਰੂਰੀ ਯਾਤਰਾਵਾਂ ਤੋਂ ਪਾਬੰਦੀਆਂ ਹਟਾਉਣਾ ਚਾਹੁੰਦਾ ਹੈ ਅਤੇ ਉਨਾਂ ਦੇਸ਼ਾਂ ਤੱਕ ਸੀਮਤ ਯਾਤਰਾ ਸ਼ੁਰੂ ਕਰਨਾ ਚਾਹੁੰਦਾ ਹੈ ਜਿਥੇ ਕੋਰੋਨਾਵਾਇਰਸ ਕੰਟਰੋਲ ਵਿਚ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਨਾ ਸਿਰਫ ਸਿੰਗਾਪੁਰ ਵਿਚ, ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਵਿਆਪਕ ਯਾਤਰਾ ਕਰਨ ਵਿਚ ਅਜੇ ਕਾਫੀ ਸਮਾਂ ਲੱਗੇਗਾ।


author

Khushdeep Jassi

Content Editor

Related News