ਸਿੰਗਾਪੁਰ : ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਸੁਣਾਈ ਗਈ ਸਜ਼ਾ
Thursday, Apr 28, 2022 - 09:56 AM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੀ ਇੱਕ ਅਦਾਲਤ ਨੇ ਇੱਕ ਬਾਰ ਵਿੱਚ ਦਾਖਲ ਹੋਣ ਲਈ ਕੋਵਿਡ-19 ਵਿਰੋਧੀ ਵੈਕਸੀਨ ਦੀ ਖੁਰਾਕ ਲੈਣ ਬਾਰੇ ਝੂਠ ਬੋਲਣ ਦੇ ਦੋਸ਼ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਪੰਜ ਦਿਨ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕੇਸ ਦੇ ਅਨੁਸਾਰ ਦੋਸ਼ੀ ਊਧਿਆਕੁਮਾਰ ਨੱਲਥੰਬੀ (65) ਨੇ ਬਾਰ ਵਿੱਚ ਦਾਖਲ ਹੋਣ ਲਈ ਆਪਣੇ ਆਪ ਨੂੰ ਰੁਘਬੀਰ ਸਿੰਘ (37) ਦੱਸਿਆ ਸੀ। 'ਦੀ ਸਟ੍ਰੇਟਸ ਟਾਈਮਜ਼' ਦੀ ਖ਼ਬਰ ਮੁਤਾਬਕ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਦੋਸਤ ਅਤੇ ਉਹ ਪਿਛਲੇ ਸਾਲ 9 ਸਤੰਬਰ ਨੂੰ ਨਲਥੰਬੀ ਨੂੰ ਮਿਲੇ ਸਨ। ਤਿੰਨਾਂ ਨੇ ਬਾਅਦ ਵਿੱਚ ਸੇਨਟੋਸਾ ਵਿੱਚ ਡ੍ਰਿੰਕ ਲਈ ਅਤੇ ਫਿਰ ਬਿਕਨੀ ਬਾਰ ਵਿੱਚ ਜਾਣ ਦਾ ਫ਼ੈਸਲਾ ਕੀਤਾ ਪਰ ਬਾਰ ਦੇ ਸਹਾਇਕ ਮੈਨੇਜਰ ਨੇ ਨੱਲਥੰਬੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਸਨੇ ਐਂਟੀ-ਕੋਵਿਡ-19 ਵੈਕਸੀਨ ਦੀ ਖੁਰਾਕ ਨਹੀਂ ਲਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਸਿੰਗਾਪੁਰ : ਬਾਰ ਪ੍ਰੀਖਿਆ 'ਚ ਨਕਲ ਕਰਨ ਦੇ ਦੋਸ਼ੀਆਂ 'ਚ ਤਿੰਨ ਭਾਰਤੀ ਨਾਗਰਿਕ ਸ਼ਾਮਲ
ਡਿਪਟੀ ਸਰਕਾਰੀ ਵਕੀਲ ਸ਼ੇਨ ਵੈਨਕਿਨ ਨੇ ਕਿਹਾ ਕਿ ਬਾਰ ਛੱਡਣ ਤੋਂ ਬਾਅਦ ਸਿੰਘ ਨੇ ਨਲਥੰਬੀ ਨੂੰ ਆਪਣੇ ਆਪ ਨੂੰ ਸਿੰਘ ਵਜੋਂ ਦਰਸਾ ਕੇ ਅਤੇ ਆਪਣੀ ਟੀਕਾਕਰਣ ਸਥਿਤੀ ਦੀ ਵਰਤੋਂ ਕਰਕੇ ਬਾਰ ਵਿੱਚ ਦਾਖਲ ਹੋਣ ਦਾ ਸੁਝਾਅ ਦਿੱਤਾ। ਨਲਥੰਬੀ ਨੇ ਇਸ ਗੱਲ 'ਤੇ ਹਾਮੀ ਭਰ ਦਿੱਤੀ ਅਤੇ ਉਸ ਨੇ ਉਸ ਦਾ ਮੋਬਾਈਲ ਫ਼ੋਨ ਲੈ ਲਿਆ। ਫਿਰ ਉਹ ਔਰਤ ਦੇ ਨਾਲ ਕੋਸਟਸ ਬਾਰ ਵਿੱਚ ਗਿਆ ਜਦੋਂ ਕਿ ਸਿੰਘ ਬਾਹਰ ਇੰਤਜ਼ਾਰ ਕਰ ਰਿਹਾ ਸੀ। ਨਲਥੰਬੀ ਨੇ ਉੱਥੇ ਸ਼ਰਾਬ ਪੀਤੀ ਅਤੇ ਉਦੋਂ ਬਿਕਨੀ ਬਾਰ ਦੇ ਸਹਾਇਕ ਮੈਨੇਜਰ ਉਸ ਨੂੰ ਦੇਖ ਲਿਆ। ਉਸ ਨੇ ਕੋਸਟਸ ਬਾਰ ਵਿਖੇ ਆਪਣੇ ਹਮਰੁਤਬਾ ਨੂੰ ਸੂਚਿਤ ਕੀਤਾ ਅਤੇ ਫਿਰ ਸਾਰਾ ਮਾਮਲਾ ਸਾਹਮਣੇ ਆਇਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।