ਵਿਦੇਸ਼ੀ ਕਾਮਿਆਂ ਲਈ ਨਵੀਂ ਸਿਹਤ ਦੇਖ਼ਭਾਲ ਪ੍ਰਣਾਲੀ ਸ਼ੁਰੂ ਕਰੇਗਾ ਸਿੰਗਾਪੁਰ

Wednesday, Jun 30, 2021 - 05:48 PM (IST)

ਵਿਦੇਸ਼ੀ ਕਾਮਿਆਂ ਲਈ ਨਵੀਂ ਸਿਹਤ ਦੇਖ਼ਭਾਲ ਪ੍ਰਣਾਲੀ ਸ਼ੁਰੂ ਕਰੇਗਾ ਸਿੰਗਾਪੁਰ

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਪ੍ਰਵਾਸੀ ਜਾਂ ਵਿਦੇਸ਼ੀ ਕਾਮਿਆਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਅਤੇ ਸਰਗਰਮ ਨਿਗਰਾਨੀ ਜ਼ਰੀਏ ਭਵਿੱਖ ਵਿਚ ਰੋਗਾਂ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਇਕ ਨਵੀਂ ਮੈਡੀਕਲ ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ ਹੈ। ‘ਦਿ ਸਟ੍ਰੇਟਸ ਟਾਈਮਜ਼’ ਅਖ਼ਬਾਰ ਦੀ ਖ਼ਬਰ ਮੁਤਾਬਕ ਨਵੰਬਰ 2021 ਤੋਂ ਸ਼ੁਰੂ ਹੋਣ ਵਾਲੀ ਪ੍ਰਣਾਲੀ 6 ਭੂਗੋਲਿਕ ਖੇਤਰਾਂ ਵਿਚ ਵੰਡੀ ਜਾਏਗੀ, ਜਿੱਥੇ ਹਰ ਖੇਤਰ ਵਿਚ ਘੱਟ ਤੋਂ ਘੱਟ 40 ਹਜ਼ਾਰ ਪ੍ਰਵਾਸੀ ਕਾਮੇ ਰਹਿੰਦੇ ਹਨ।

ਨਵੀਂ ਪ੍ਰਣਾਲੀ ਦੇ ਸਬੰਧ ਵਿਚ ਮਨੁੱਖੀ ਸੰਸਾਧਨ ਮੰਤਰਾਲਾ ਨੇ 28 ਜੂਨ ਨੂੰ ਟੈਂਡਰ ਸਬੰਧੀ ਦਸਤਾਵੇਜ਼ ਜਾਰੀ ਕੀਤੇ। ਇਨ੍ਹਾਂ ਮੁਤਾਬਕ ਸਿਹਤ ਸੁਵਿਧਾਵਾਂ ਇਸ ਤਰ੍ਹਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਇਨ੍ਹਾਂ ਦਾ ਲਾਭ ਲੈਣ ਲਈ ਕੋਈ ਸੱਭਿਆਚਾਰਕ ਜਾਂ ਭਾਸ਼ਾਈ ਰੁਕਾਵਟ ਨਾ ਰਹੇ। ਇਸ ਵਿਚ ਕਿਹਾ ਗਿਆ ਹੈ ਕਿ ਇਸ ਲਈ ਪ੍ਰਵਾਸੀ ਕਾਮਿਆਂ ਦੇ ਗ੍ਰਹਿ ਦੇਸ਼ਾਂ ਤੋਂ ਡਾਕਟਰਾਂ ਨੂੰ ਸੱਦਿਆ ਜਾ ਸਕਦਾ ਹੈ ਅਤੇ ਕਈ ਭਾਸ਼ਾਵਾਂ ਵਿਚ ਅਨੁਵਾਦ ਦੀ ਵਿਵਸਥਾ ਕੀਤੀ ਜਾ ਸਕਦੀ ਹੈ।


author

cherry

Content Editor

Related News