ਸਿੰਗਾਪੁਰ : ਭਾਰਤੀ ਨਾਗਰਿਕ ਵੱਲੋਂ ਪੁਲਸ ਅਧਿਕਾਰੀ 'ਤੇ ਹਮਲਾ ਕਰਨ ਦੇ ਦੋਸ਼

06/12/2019 12:40:03 PM

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਦੀ ਇਕ ਅਦਾਲਤ ਨੇ 25 ਸਾਲ ਦੇ ਇਕ ਭਾਰਤੀ ਨਾਗਰਿਕ 'ਤੇ ਸ਼ਰਾਬ ਦੇ ਨਸ਼ੇ ਵਿਚ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਅਤੇ ਇਕ ਪੁਲਸ ਅਧਿਕਾਰੀ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ ਸਬੰਧੀ ਦੋਸ਼ ਲਗਾਏ ਹਨ। ਮੁਰੂਗੇਸਨ ਰਘੁਪਤੀਰਾਜਾ 'ਤੇ 10 ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿਚ ਤਿੰਨ ਦੋਸ਼ ਐਤਵਾਰ ਨੂੰ ਵਾਪਰੀ ਘਟਨਾ ਦੇ ਸਬੰਧ ਵਿਚ ਲਗਾਏ ਗਏ ਹਨ, ਜਦੋਂ ਉਸ ਨੇ ਐਵਰਟਨ ਪਾਰਕ ਹਾਊਸਿੰਗ ਅਸਟੇਟ ਦੇ ਇਕ ਅਪਾਰਟਮੈਂਟ ਬਲਾਕ ਵਿਚ ਇਕ ਪੁਲਸ ਅਧਿਕਾਰੀ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। 

PunjabKesari

ਮੁਰੂਗੇਸਨ 'ਤੇ ਅਸਟੇਟ ਵਿਚ ਸ਼ਰਾਬ ਪੀ ਕੇ ਹੰਗਾਮਾ ਕਰਨ ਅਤੇ ਨੇੜੇ ਦੇ ਡਿਊਕਸਟਨ ਪਲੇਨ ਪਾਰਕ ਵਿਚ ਲੱਕੜ ਦੇ ਦੋ ਟੇਬਲਾਂ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਸਬੰਧੀ ਇਕ ਵੀਡੀਓ ਵਾਇਰਲ ਹੋਈ ਹੈ। ਵੀਡੀਓ ਮੁਤਾਬਕ ਪੁਲਸ ਨੇ ਉਸ ਨੂੰ ਰੋਕਣ ਲਈ ਉਸ ਦੇ ਪੈਰਾਂ 'ਤੇ ਗੋਲੀਆਂ ਚਲਾਈਆਂ ਅਤੇ ਫਿਰ ਗ੍ਰਿਫਤਾਰ ਕਰ ਲਿਆ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਸ਼ਰਾਬ ਪੀ ਰਿਹਾ ਹੈ ਅਤੇ ਪੁਲਸ ਅਧਿਕਾਰੀਆਂ ਨਾਲ ਬਹਿਸ ਕਰ ਰਿਹਾ ਹੈ। 

PunjabKesari

ਉਹ ਪੁਲਸ ਅਧਿਕਾਰੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਇਲਾਵਾ ਵੀ ਮੁਰੂਗੇਸਨ 'ਤੇ ਹੋਰ ਮਾਮਲਿਆਂ ਵਿਚ ਲੁੱਟਮਾਰ ਅਤੇ ਪੁਲਸ ਅਧਿਕਾਰੀ ਨਾਲ ਬਦਸਲੂਕੀ ਕਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੋਸ਼ਾਂ ਦੇ ਸਾਬਤ ਹੋਣ 'ਤੇ ਉਸ ਨੂੰ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ।


Vandana

Content Editor

Related News