ਸਿੰਗਾਪੁਰ 'ਚ ਮਾਸਕ ਪਾਉਣ ਤੋਂ ਇਨਕਾਰ ਕਰਨ 'ਤੇ ਭਾਰਤੀ ਮੂਲ ਦੀ ਮਹਿਲਾ ਦੋਸ਼ੀ ਕਰਾਰ

Saturday, May 09, 2020 - 05:09 PM (IST)

ਸਿੰਗਾਪੁਰ 'ਚ ਮਾਸਕ ਪਾਉਣ ਤੋਂ ਇਨਕਾਰ ਕਰਨ 'ਤੇ ਭਾਰਤੀ ਮੂਲ ਦੀ ਮਹਿਲਾ ਦੋਸ਼ੀ ਕਰਾਰ

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਭਾਰਤੀ ਮੂਲ ਦੀ 40 ਸਾਲਾ ਇਕ ਮਹਿਲਾ ਨੂੰ ਸ਼ਨੀਵਾਰ ਨੂੰ ਇੱਥੇ ਦੀ ਅਦਾਲਤ ਵਿਚ 5 ਮਾਮਲਿਆਂ ਵਿਚ ਚਾਰਜ ਕੀਤਾ ਗਿਆ। ਇਹਨਾਂ ਦੋਸ਼ਾਂ ਵਿਚ ਅਪਰਾਧਿਕ ਬਲ ਦੀ ਵਰਤੋਂ ਦਾ ਮਾਮਲਾ ਵੀ ਸ਼ਾਮਲ ਹੈ। ਉਸ 'ਤੇ ਕੋਵਿਡ-19 ਤੋਂ ਬਚਾਅ ਲਈ ਮਾਸਕ ਪਾਉਣ ਤੋਂ ਇਨਕਾਰ ਕਰਨ ਅਤੇ ਇਕ ਪੁਲਸ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਵੀ ਹੈ ਜਿਸ ਨੇ ਉਸ ਦੀ ਪਛਾਣ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। 

ਇਕ ਸ਼ਾਪਿੰਗ ਮਾਲ ਵਿਚ 7 ਮਈ ਨੂੰ ਹੋਈ ਇਸ ਘਟਨਾ ਦੇ ਬਾਅਦ ਕਸਤੁਰੀ ਗੋਵਿੰਦਸਾਮਾ ਰਤਨਸਵਾਮੀ ਨੂੰ ਗ੍ਰਿਫਤਾਰ ਕੀਤਾ ਗਿਆ। 'ਦੀ ਸਟ੍ਰੇਟ ਟਾਈਮਜ਼' ਨੇ ਖਬਰ ਦਿੱਤੀ ਕਿ ਸਿੰਗਾਪੁਰ ਵਸਨੀਕ ਰਤਨਸਵਾਮੀ ਨੂੰ ਘਟਨਾ ਦੇ ਬਾਅਦ ਮਾਨਸਿਕ ਸਥਿਤੀ ਦੀ ਜਾਂਚ ਲਈ ਮਾਨਸਿਕ ਸਿਹਤ ਸੰਸਥਾ (ਆਈ.ਐੱਮ.ਐੱਚ) ਵਿਚ ਭਰਤੀ ਕਰਵਾਇਆ ਗਿਆ ਹੈ। ਉਸ ਨੂੰ ਸ਼ਨੀਵਾਰ ਨੂੰ ਅਦਾਲਤ ਲਿਜਾਇਆ ਗਿਆ ਅਤੇ 5 ਮਾਮਲਿਆਂ ਵਿਚ ਚਾਰਜ ਕੀਤਾ ਗਿਆ, ਜਿਸ ਵਿਚ ਕਿਸੇ ਨੌਕਰਸ਼ਾਹ ਨਾਲ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ ਅਤੇ ਅਪਰਾਧਿਕ ਬਲ ਦੀ ਵਰਤੋਂ ਕਰਨਾ ਸ਼ਾਮਲ ਹੈ। 

ਪੜ੍ਹੋ ਇਹ ਅਹਿਮ ਖਬਰ- ਦੱਖਣੀ ਕੋਰੀਆ 'ਚ ਇਨਫੈਕਸ਼ਨ ਸੰਬੰਧੀ ਨਵੇਂ ਮਾਮਲੇ ਸਿਓਲ ਨਾਈਟ ਕਲੱਬਾਂ ਨਾਲ ਜੁੜੇ

ਆਈ.ਐੱਮ.ਐੱਚ. ਨੇ ਉਸ ਦੇ ਰਿਮਾਂਡ ਦੇ ਬਾਅਦ ਸੁਣਵਾਈ ਕੀਤੀ ਅਤੇ ਅਗਲੀ ਤਰੀਕ 22 ਮਈ ਨਿਰਧਾਰਤ ਕੀਤੀ ਗਈ ਹੈ। ਪੁਲਸ ਦੇ ਸ਼ੁੱਕਰਵਾਰ ਦੇ ਬਿਆਨ ਦੇ ਮੁਤਾਬਕ ਮਹਿਲਾ ਨੇ ਮਾਲ ਦੇ ਕਰਮਚਾਰੀ 'ਤੇ ਹਮਲਾ ਕੀਤਾ ਅਤੇ ਇਕ ਪੁਲਸ ਅਧਿਕਾਰੀ ਨਾਲ ਅਪਮਾਨਜਨਕ ਵਿਵਹਾਰ ਕੀਤਾ ਜਿਸ ਨੇ ਉਸ ਨੂੰ ਠੀਕ ਤਰੀਕੇ ਨਾਲ ਮਾਸਕ ਪਾਉਣ ਲਈ ਕਿਹਾ ਸੀ।


author

Vandana

Content Editor

Related News