ਭਾਰਤੀ ਮੂਲ ਦੇ ਤਿੰਨ ਲੋਕਾਂ ਸਣੇ ਚਾਰ ਦੇ ਖਿਲਾਫ਼ FAS ਵੱਲੋਂ ਧੋਖਾਧੜੀ ਦਾ ਦੋਸ਼
Wednesday, Dec 09, 2020 - 05:58 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਫੁੱਟਬਾਲ ਐਸੋਸੀਏਸ਼ਨ (FAS) ਦੇ ਨਾਲ ਧੋਖਾਧੜੀ ਕਰਨ ਅਤੇ ਫਰਜ਼ੀ ਬਿੱਲਾਂ ਦੇ ਜ਼ਰੀਏ ਆਰਥਿਕ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਭਾਰਤੀ ਮੂਲ ਦੇ ਤਿੰਨ ਲੋਕਾਂ ਸਮੇਤ ਚਾਰ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਕਰਪੱਟ ਪ੍ਰੈਕਟਿਸ ਜਾਂਚ ਬਿਊਰੋ (CPIB) ਦੇ ਮੁਤਾਬਕ, ਰਿਕਰਮ ਜਿੱਤ ਸਿੰਘ ਐੱਫ.ਏ.ਐੱਸ. ਦੇ ਵਣਜ ਅਤੇ ਕਾਰੋਬਾਰ ਵਿਕਾਸ ਵਿਭਾਗ ਵਿਚ ਡਿਪਟੀ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਸਨ।
ਦੋਸ਼ ਹੈ ਕਿ ਸਿੰਘ ਨੇ ਆਪਣੀ ਪਤਨੀ ਐਸੇ ਕਿਰਿਨ ਕੇਮਸ ਦੇ ਨਾਲ ਮਿਲ ਕੇ ਰਚੀ ਸਾਜਿਸ਼ ਦੇ ਤਹਿਤ ਐੱਫ.ਏ.ਐੱਸ. ਵਿਚ ਫਰਜ਼ੀ ਬਿੱਲ ਜਮਾਂ ਕਰਵਾਏ। ਕੇਮਸ ਇਕ ਖੇਡ ਉਤਪਾਦ ਨਿਰਮਾਤਾ ਕੰਪਨੀ ਦੀ ਨਿਦੇਸ਼ਕ ਸੀ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਦੇ ਮੁਤਾਬਕ, ਬਾਅਦ ਵਿਚ ਸਿੰਘ ਦੇ ਨਿਰਦੇਸ਼ 'ਤੇ ਕੰਪਨੀ ਨੂੰ ਸਾਲ 2017 ਤੋਂ 2018 ਦੇ ਵਿਚ 1,81,875 ਸਿੰਗਾਪੁਰੀ ਡਾਲਰ ਦਾ ਭੁਗਤਾਨ ਕੀਤਾ ਗਿਆ, ਜਿਸ ਦੇ ਕਾਰਨ ਐੱਫ.ਏ.ਐੱਸ. ਨੂੰ ਆਰਥਿਕ ਨੁਕਸਾਨ ਹੋਇਆ।
ਪੜ੍ਹੋ ਇਹ ਅਹਿਮ ਖਬਰ- ਇਕਾਂਤਵਾਸ 'ਚੋਂ 8 ਸਕਿੰਟ ਲਈ ਬਾਹਰ ਨਿਕਲਿਆ ਸ਼ਖਸ, ਲੱਗਾ ਲੱਖਾਂ ਦਾ ਜੁਰਮਾਨਾ
ਸੀ.ਪੀ.ਆਈ.ਬੀ. ਦੇ ਮੁਤਾਬਕ, ਕੇਮਸ ਦੇ ਕੰਪਨੀ ਛੱਡ ਦੇਣ ਦੇ ਬਾਅਦ ਵੀ ਸਿੰਘ ਨੇ ਉਸ ਦੀ ਜਗ੍ਹਾ 'ਤੇ ਆਏ ਸ਼ੰਕਰ ਸੁਪੈਯਾ ਨਾਲ ਗਠਜੋੜ ਕਰਕੇ ਫਰਜ਼ੀ ਬਿੱਲ ਹਾਸਲ ਕਰਨਾ ਜਾਰੀ ਰੱਖਿਆ। ਇਸ ਦੇ ਇਲਾਵਾ, ਇਕ ਹੋਰ ਕੰਪਨੀ ਦੇ ਨਿਦੇਸ਼ਕ ਪੱਲਾਨੀਅੱਪਨ ਦੇ ਨਾਲ ਮਿਲ ਕੇ ਵੀ ਸਿੰਘ ਨੇ ਫੁੱਟਬਾਲ ਐਸੋਸੀਏਸ਼ਨ ਦੇ ਨਾਲ ਧੋਖਾਧੜੀ ਕੀਤੀ। ਸਿੰਗਾਪੁਰ ਵਿਚ ਧੋਖਾਧੜੀ ਦਾ ਦੋਸ਼ੀ ਪਾਏ ਜਾਣ 'ਤੇ 10 ਸਾਲ ਤੱਕ ਦੀ ਜੇਲ੍ਹ ਅਤੇ ਜੁਰਮਾਨੇ ਦੀ ਵਿਵਸਥਾ ਹੈ।
ਨੋਟ- ਉਕਤ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।